ਆ ਗਿਆ ਫਿਲਮ ਨਮਸਤੇ ਇੰਗਲੈਂਡ ਦਾ ਇੱਕ ਹੋਰ ਬੜਾ ਹੀ ਟਵਿਸਟ ਨਾਲ ਭਰਪੂਰ ਟ੍ਰੇਲਰ

By  Rajan Sharma October 9th 2018 08:53 AM

ਜਲਦ ਰਿਲੀਜ਼ ਹੋਣ ਵਾਲੀ ਫਿਲਮ ਨਮਸਤੇ ਇੰਗਲੈਂਡ' ਦੇ ਨਿਰਮਾਤਾਵਾਂ ਨੇ ਇਸ ਬੇਹੱਦ ਰੋਮਾਂਟਿਕ ਕਹਾਣੀ ਦਾ ਇਕ ਹੋਰ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਟਰੇਲਰ 'ਚ ਰੋਮਾਂਸ, ਡਰਾਮਾ ਤੇ ਦਿਲ ਟੁੱਟਣ ਦਾ ਦਰਦ ਤਿੰਨਾਂ ਭਾਵਨਾਵਾਂ ਦਾ ਮਿਸ਼੍ਰਣ ਦੇਖਣ ਨੂੰ ਮਿਲ ਰਿਹਾ ਹੈ| ਇਹ ਫਿਲਮ ਇਕ ਪ੍ਰੇਮ ਕਹਾਣੀ ਤਾਂ ਹੈ ਹੀ ਪਰ ਇਸਦਾ ਦੂਸਰੇ ਰਿਲੀਜ਼ ਹੋਏ ਟ੍ਰੇਲਰ ਵਿਚ ਸਵਾਲ ਉਠਾਏ ਗਏ ਹਨ ਕਿ 'ਤੁਸੀਂ ਪਿਆਰ ਲਈ ਕਿੰਨੇ ਦੂਰ ਜਾ ਸਕਦੇ ਹੋ?'

https://www.youtube.com/watch?v=V4tcaoNlcRo

‘ਨਮਸਤੇ ਇੰਗਲੈਂਡ’ ਦੋ ਨੋਜਵਾਨਾਂ ਦੀ ਕਹਾਣੀ ਹੈ ਜੋ ਪੰਜਾਬ ਤੋਂ ਇੰਗਲੈਂਡ ਵੱਲ ਜਾਂਦੇ ਹਨ। ਇਸ ਸਫਰ ‘ਚ ਕੀ ਹੁੰਦਾ ਹੈ ਤੇ ਦੋਵਾਂ ਦੇ ਇੰਗਲੈਂਡ ਪਹੁੰਚਣ ਤੋਂ ਬਾਅਦ ਰਿਸ਼ਤੇ ‘ਚ ਕੀ ਬਦਲਾਅ ਹੁੰਦਾ ਹੈ ਇਹ ਸਭ ਫ਼ਿਲਮ ਦੇਖਣ ਤੋਂ ਬਾਅਦ ਪਤਾ ਚਲੇਗਾ।ਜਿਵੇਂ ਹੀ ਪਰਮ ਤੇ ਜਸਲੀਨ ਦੀ ਖੂਬਸੂਰਤ ਦੁਨੀਆ 'ਚ ਪ੍ਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ, ਉਥੇ ਹੀ ਪਰਮ ਦੇ ਜੀਵਨ 'ਚ ਅਲੀਸ਼ਾ ਦੀ ਐਂਟਰੀ ਦੇ ਨਾਲ ਇਕ ਅਜੀਬ ਮੋੜ ਆ ਜਾਂਦਾ ਹੈ। ਜ਼ਿੰਦਗੀ ਦੇ ਉਸ ਰਾਹ 'ਤੇ ਜਦੋਂ ਪਰਿਣੀਤੀ ਨੂੰ ਵਾਪਸ ਲਿਆਉਣ ਲਈ ਅਰਜੁਨ ਗੈਰ-ਕਾਨੂੰਨੀ ਢੰਗ ਨਾਲ ਲੰਡਨ ਦਾ ਰੁਖ਼ ਕਰਦੇ ਹਨ, ਉਦੋਂ ਉਨ੍ਹਾਂ ਦੀ ਮੁਲਾਕਾਤ ਅਲੀਸ਼ਾ ਨਾਲ ਹੁੰਦੀ ਹੈ। ਨਵੇਂ ਕਿਰਦਾਰ ਦੀ ਐਂਟਰੀ ਦੇ ਨਾਲ ਇਸ ਪ੍ਰੇਮ ਕਹਾਣੀ 'ਚ ਇਕ ਟਰੈਂਗਲ ਬਣਦਾ ਹੋਇਆ ਦੇਖ ਕੇ ਦਰਸ਼ਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ ਅਖੀਰ 'ਚ ਵਿਆਹ ਕਿਸ ਨਾਲ ਹੋਵੇਗਾ?

ਹੋਰ ਪੜੋ :  ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਦੁਸ਼ਹਿਰੇ ਵਾਲੇ ਦਿਨ ਕਹਿਣਗੇ “ਨਮਸਤੇ ਇੰਗਲੈਂਡ”

https://www.youtube.com/watch?v=nhS-qIqxhAU

ਇਹ ਫ਼ਿਲਮ ਖਿਲਾੜੀ ਕੁਮਾਰ ਅਕਸ਼ੇ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਨਮਸਤੇ ਲੰਦਨ’ ਦਾ ਸੀਕੂਅਲ ਹੈ ਜਿਸ ਨੂੰ ਵਿਪੁਲ ਸ਼ਾਹ ਡਾਇਰੈਕਟ ਕਰ ਰਹੇ ਹਨ। ਪਹਿਲਾਂ ਅਰਜੁਨ Arjun Kapoor ਦੀ ਫ਼ਿਲਮ ‘ਨਮਸਤੇ ਇੰਗਲੈਂਡ’ 2018 ‘ਚ ਦਸੰਬਰ ‘ਚ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫ਼ਿਲਮ ਦੁਸਹਿਰੇ ‘ਤੇ ਰਿਲੀਜ਼ ਹੋਵੇਗੀ।

Related Post