ਧਾਰਮਿਕ ਸ਼ਬਦ 'ਨਾਨਕ ਨਿਰਮਲ ਪੰਥ ਚਲਾਇਆ' ਭਾਈ ਉਂਕਾਰ ਸਿੰਘ ਜੀ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan October 27th 2019 10:09 AM -- Updated: October 27th 2019 11:05 AM

ਪੀਟੀਸੀ ਨੈੱਟਵਰਕ ਵੱਲੋਂ ਨਾਨਕ ਨਾਮ ਲੇਵਾ ਸੰਗਤ ਲਈ ਹਰ ਹਫ਼ਤੇ ਨਵੇਂ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਜਿੱਥੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਸ਼ ਪੁਰਬ ਮੌਕੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਅਜਿਹੇ ਸ਼ਬਦਾਂ ਨਾਲ ਵੀ ਸੰਗਤਾਂ ਨਿਹਾਲ ਹੋ ਰਹੀਆਂ ਹਨ। ਇਸ ਹਫ਼ਤੇ ਭਾਈ ਉਂਕਾਰ ਸਿੰਘ ਜੀ ਦੀ ਅਵਾਜ਼ 'ਚ ਰੂਹਾਨੀ ਸ਼ਬਦ 'ਨਾਨਕ ਨਿਰਮਲ ਪੰਥ ਚਲਾਇਆ' ਸਬਦ ਰਿਲੀਜ਼ ਹੋ ਚੁੱਕਿਆ ਹੈ।

ਇਸ ਸ਼ਬਦ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਟੀਵੀ 'ਤੇ  ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ 'ਤੇ ਇਸ ਸ਼ਬਦ ਦਾ ਪ੍ਰੀਮੀਅਰ ਹੋ ਚੁੱਕਿਆ ਹੈ। ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਸਿਮਰਨ ਵਰਗੇ ਚੈਨਲਾਂ 'ਤੇ ਸ਼ਬਦ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਹੁਣ ਇਹ ਸਾਰੇ ਸ਼ਬਦ ਉਪਲਬਧ ਹਨ।ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਇਸ ਉਪਰਾਲੇ ਨੂੰ ਦੁਨੀਆ ਭਰ ‘ਚ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post