ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕਾਰਜ 'ਤੇ ਅਧਾਰਤ ਹੈ ਇਹ ਫ਼ਿਲਮ

By  Gourav Kochhar March 5th 2018 01:35 PM

'ਨਾਨਕ ਸ਼ਾਹ ਫਕੀਰ', ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕਾਰਜ 'ਤੇ ਅਧਾਰਤ ਇੱਕ ਪ੍ਰੇਰਣਾਦਾਇਕ ਫਿਲਮ ਹੈ | ਇਹ ਫਿਲਮ ਵਿਸਾਖੀ, 13 ਅਪ੍ਰੈਲ 2018 ਨੂੰ ਜਾਰੀ ਹੋਵੇਗੀ | ਫਿਲਮ ਦਾ ਨਿਰਮਾਣ ਗੁਰਬਾਨੀ ਮੀਡੀਆ ਪ੍ਰਾਇਵੇਟ ਲਿਮਟਿਡ ਦੇ ਹਰਿੰਦਰ ਸਿੱਕਾ ਦੁਆਰਾ ਕੀਤਾ ਗਿਆ ਹੈ | ਇਸ ਫਿਲਮ ਨੂੰ ਵਾਇਆਕਾਮ 18 ਮੋਸ਼ਨ ਪਿਕਚਰਜ਼ ਦੁਆਰਾ ਡਿਸਟ੍ਰਿਬਯੂਟ ਕੀਤਾ ਜਾਵੇਗਾ |

ਸਿੱਕਾ ਨੇ ਕਿਹਾ ਕਿ, ਨਾਨਕ ਸ਼ਾਹ ਫਕੀਰ ਗੁਰੂ ਨਾਨਕ ਦੇਵ ਜੀ ਦੀ ਅਦਭੁਤ ਯਾਤਰਾ ਬਾਰੇ ਇਕ ਮਹਾਂਕਾਵਿ ਫਿਲਮ ਹੈ | ਇਸ ਫਿਲਮ ਦੇ ਰਾਹੀਂ ਜ਼ਿੰਦਗੀ ਜਿਊਣ ਦਾ ਇਕ ਬਿਹਤਰ ਤਰੀਕਾ ਦਰਸ਼ਕਾਂ ਨੂੰ ਅਨੁਭਵ ਕਰਵਾਣਾ ਚਾਹੁੰਦੇ ਹਾਂ | ਇਹ ਫਿਲਮ ਗੁਰੂਜੀ ਦੀਆਂ ਸਿੱਖਿਆਵਾਂ ਦਾ ਪ੍ਰਤੀਨਿਧ ਹੈ ਜੋ ਕਿ ਅੱਜ ਵੀ ਸਾਰਥਕ ਹਨ |

ਫਿਲਮ ਗੁਰੂ ਨਾਨਕ ਦੇਵ ਜੀ ਦੀ ਦੁਨੀਆ ਭਰ ਦੀ ਯਾਤਰਾ ਦੇ ਦੌਰਾਨ 'ਇਕ ਓਂਕਾਰ' (ਇੱਥੇ ਇਕ ਰੱਬ ਹੈ), ਸਾਰੇ ਧਰਮਾਂ, ਜਾਤਾਂ ਅਤੇ ਲਿੰਗ ਦੀ ਸਮਾਨਤਾ ਦਾ ਸੰਦੇਸ਼ ਫੈਲਾਉਣ ਤੇ ਅਧਾਰਿਤ ਹੈ | ਫਿਲਮ ਨੂੰ ਐਸਜੀਪੀਸੀ ਦੇ ਫੀਡਬੈਕ ਦੇ ਅਧਾਰ ਤੇ ਸੋਧਿਆ ਗਿਆ ਹੈ | ਹੁਣ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਫ਼ਿਲਮ ਦੀ ਪੁਸ਼ਟੀ ਕਰ ਦਿਤੀ ਹੈ |

ਨਾਲ ਹੀ ਸਿੱਕਾ ਨੇ ਕਿਹਾ, "ਇਹ ਫਿਲਮ ਮੁਨਾਫ਼ਾ ਕਮਾਉਣ ਲਈ ਨਹੀਂ ਹੈ | ਸਾਰੇ ਮੁਨਾਫੇ ਨੂੰ ਗੁਰੂ ਜੀ ਦੀ ਸਿਖਿਆ 'ਕਿਰਤ ਕਰੋ ... ਵੰਡ ਛਕੋ' (ਇਮਾਨਦਾਰੀ ਨਾਲ ਜੀਣਾ ਅਤੇ ਦੂਜਿਆਂ ਨਾਲ ਸਾਂਝਾ ਕਰਨਾ) ਨੂੰ ਧਿਆਨ ਰੱਖਦੇ ਹੋਏ ਦਾਨ ਕੀਤਾ ਜਾਵੇਗਾ |

ਦਸ ਦੇਈਏ ਕਿ "ਨਾਨਕ ਸ਼ਾਹ ਫਕੀਰ" ਕੈਨੰਸ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਟਾਰਾਂਟੋ ਦੇ ਸਿੱਖ ਫਿਲਮ ਫੈਸਟੀਵਲ ਅਤੇ ਕੈਲੀਫੋਰਨੀਆ ਦੇ ਸਿੱਖਲੈਨਸ ਫਿਲਮ ਫੈਸਟੀਵਲ ਵਿਚ ਸ਼ਾਮਿਲ ਹੋ ਚੁਕੀ ਹੈ |

ਫਿਲਮ ਵਿਚ ਗੁਰੂ ਨਾਨਕ ਦੇਵ ਜੀ ਦੀ ਛਵੀ ਨੂੰ ਕੰਪਿਊਟਰ ਗਰਾਫਿਕਸ ਦੁਆਰਾ ਪੇਸ਼ ਕੀਤਾ ਗਿਆ ਹੈ | ਫ਼ਿਲਮ ਦੇ ਗਾਣੇ ਪੰਡਤ ਜਸਰਾਜ ਅਤੇ ਭਾਈ ਨਿਰਮਲ ਸਿੰਘ ਦੁਆਰਾ ਰਚੇ ਗਏ ਹਨ ਅਤੇ ਗਾਣਿਆਂ ਨੂੰ ਮਿਊਜ਼ਿਕ ਨਿਰਦੇਸ਼ਕ ਉੱਤਮ ਸਿੰਘ ਨੇ ਰਚਿਆ ਹੈ |

ਏ.ਆਰ. ਰਹਿਮਾਨ, ਰੇਸੁਲ ਪੁਕੁਟੀ ਅਤੇ ਗੁਲਜ਼ਾਰ, ਵਰਗੇ ਅਕਾਦਮੀ ਅਵਾਰਡ ਜੇਤੂਆਂ ਨੇ ਫਿਲਮ ਚ ਸੰਗੀਤ, ਆਵਾਜ਼ ਅਤੇ ਬੋਲਾਂ ਲਈ ਯੋਗਦਾਨ ਪਾਇਆ ਹੈ | ਫਿਲਮ ਦੇ ਗੀਤ ਬਹੁਤ ਮਸ਼ਹੂਰ ਸੰਗੀਤਕਾਰ ਟੂਮਾਸ ਕਾਂਟਲੀਨ ਨੇ ਬਣਾਇਆ ਹੈ | ਫਿਲਮ 'ਚ ਗ੍ਰੇਮੀ ਅਵਾਰਡ ਜੇਤੂ ਗਰੁੱਪ ਵਾਈਟ ਸਨ ਅਤੇ ਲਾਸ ਏਂਜਲਸ ਦੇ ਪ੍ਰਸਿੱਧ ਗਾਇਕ ਗੁਰੂਜਸ ਖ਼ਾਲਸਾ ਦੁਆਰਾ ਗਾਏ ਗਏ ਗੀਤ ਵੀ ਸ਼ਾਮਿਲ ਹਨ |

Related Post