ਜਦੋਂ ਨੰਦ ਨੇ ਲੁੱਟ ਲਿਆ ਸੰਗੀਤ ਦਾ ਮੇਲਾ,ਸ਼ੋਅ ਦੇ ਜੱਜਾਂ ਨੇ ਕੁਝ ਇੰਝ ਕੀਤੀ ਹੌਸਲਾ ਅਫਜ਼ਾਈ 

By  Shaminder June 12th 2019 01:09 PM

ਮੈਂ ਲੱਜਪਾਲਾਂ ਦੇ ਲੜ ਲੱਗੀ ਆਂ ਮੇਰੇ ਤੋਂ ਗਮ ਪਰੇ ਰਹਿੰਦੇ । ਇਸ ਗੀਤ ਨੂੰ ਗਾਇਆ ਹੈ ਨੰਦ ਨੇ । ਜਿਸ ਨੇ ਇਸ ਗੀਤ ਨੂੰ ਆਪਣੇ ਹੀ ਅੰਦਾਜ਼ 'ਚ ਗਾ ਕੇ ਜੱਜਾਂ ਦਾ ਦਿਲ ਜਿੱਤ ਲਿਆ । ਇਹ ਵੀਡੀਓ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -3 ਦਾ ਹੈ । ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਨਿੱਕੇ ਜਿਹੇ ਫਨਕਾਰ ਨੇ ਸਭ ਦਾ ਦਿਲ ਕਿਵੇਂ ਜਿੱਤਿਆ ।

ਹੋਰ ਵੇਖੋ :ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ‘ਚ ਵੇਖੋ ਛੋਟੇ ਚੈਂਪ ਦਾ ਵੱਡਾ ਧਮਾਕਾ

https://www.youtube.com/watch?v=b65ZJWU4Bes

ਇਸ ਗੀਤ ਨੂੰ ਨੰਦ ਨੇ ਏਨਾ ਵਧੀਆ ਗਾਇਆ ਕਿ ਮਾਸਟਰ ਸਲੀਮ ਜੋ ਇਸ ਸ਼ੋਅ 'ਚ ਜੱਜ ਦੇ ਤੌਰ 'ਤੇ ਆਏ ਸਨ ਉਹ ਵੀ ਬੱਚੇ ਦਾ ਸਾਥ ਦਿੰਦੇ ਨਜ਼ਰ ਆਏ ਅਤੇ ਇਸ ਸ਼ੋਅ 'ਚ ਜੱਜ ਦੇ ਤੌਰ 'ਤੇ ਆਏ ਸਚਿਨ ਅਹੁਜਾ,ਕਮਲ ਖ਼ਾਨ ਅਤੇ ਰੌਸ਼ਨ ਪ੍ਰਿੰਸ ਨੇ ਖੜੇ ਹੋ ਕੇ ਬੱਚੇ ਦੀ ਪਰਫਾਰਮੈਂਸ 'ਤੇ ਤਾੜੀਆਂ ਵਜਾਈਆਂ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਲੱਭਣ ਵਾਸਤੇ ਕਈ ਸ਼ੋਅ ਕਰਵਾਏ ਜਾ ਰਹੇ ਹਨ ਅਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਚੱਲ ਰਿਹਾ ਹੈ । ਜਿਸ ਦੇ ਜ਼ਰੀਏ ਗਾਇਕੀ 'ਚ ਆਪਣਾ ਭਵਿੱਖ ਬਨਾਉਣ ਵਾਲੇ ਬੱਚਿਆਂ ਨੂੰ ਆਪਣੇ ਹੁਨਰ ਨੂੰ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ।

Related Post