ਸਿਰਜਨਹਾਰੀ ਅਵਾਰਡ ਪ੍ਰੋਗਰਾਮ ਦਾ ਕੁੱਝ ਹੀ ਪਲਾਂ ‘ਚ ਹੋਵੇਗਾ ਆਗਾਜ਼

By  Lajwinder kaur December 16th 2018 05:13 PM

‘ਸਿਰਜਨਹਾਰੀ’ ਪ੍ਰੋਗਰਾਮ ਜੋ ਕਿ ‘ਨੰਨ੍ਹੀ ਛਾਂ’ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਗਈ ਪਹਿਲ ਹੈ ਜਿਸ ‘ਚ ਅਜਿਹੀਆਂ ਔਰਤਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਲਈ ਕੁੱਝ ਨਾ ਕੁੱਝ ਕੀਤਾ ਹੈ। ਸਮਾਜ ਦੀ ਭਲਾਈ ਲਈ ਵੱਖੋਂ –ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਦੇ ਸਨਮਾਨ ‘ਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਅਵਾਰਡ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕਿਆ ਹਨ ਤੇ ਸਟੇਜ ਸੱਜ ਚੁੱਕਿਆ ਹੈ। Nanhi Chaan: Sirjanhaari Award Ceremony Startes Soon ਇਸ ਅਵਾਰਡ ਸੈਰੇਮਨੀ 'ਚ ਦੇਸ਼ ਦੀਆਂ ਉੱਘੀਆਂ ਸਖਸ਼ੀਅਤਾਂ ਪਹੁੰਚ ਰਹੀਆਂ ਹਨ। ਅਵਾਰਡ ਪ੍ਰੋਗਰਾਮ 'ਚ  ਲੋਕਸਭਾ ਸਪੀਕਰ ਸੁਮਤਿਰਾ ਮਹਾਜਨ ਜੋ ਕੇ ਖਾਸ ਤੌਰ 'ਤੇ ਸ਼ਿਰਕਤ ਕਰ ਰਹੇ ਹਨ। ਉਹਨਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ, ਅਨੁਰਾਧਾ ਪ੍ਰਸਾਦ-ਮੁਖੀ ਬੀ ਏ ਜੀ ਨੈੱਟਵਰਕ ਅਤੇ ਐਡੀਟਰ-ਇਨ-ਚੀਫ਼ ਨਿਊਜ਼ 24 ਵੀ ਸਿਰਜਨਹਾਰੀ ਦੇ ਅਵਾਰਡ ਸੈਰੇਮਨੀ 'ਚ ਸ਼ਿਰਕਤ ਕਰ ਰਹੇ ਹਨ। Nanhi Chaan: Sirjanhaari Award Ceremony Startes Soon

ਹੋਰ ਵੇਖੋ: ਸਨਮਾਨ ਸਿਰਜਨਹਾਰੀ ਦਾ ਵਿੱਚ ਨਿੱਕੀ ਪਵਨ ਕੌਰ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ ,ਜ਼ਰੂਰਤਮੰਦ ਰੋਗੀਆਂ ਦੀ ਮੱਦਦ ਦਾ ਚੁੱਕਿਆ ਬੀੜਾ 

ਨੰਨ੍ਹੀ ਛਾਂਹ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਜੋ ਕੇ ਹਮੇਸ਼ਾ ਔਰਤਾਂ ਦੇ ਹੱਕ 'ਚ ਆਵਾਜ਼ ਉਠਾਉਂਦੇ ਆ ਰਹੇ ਹਨ ਉਹ ਵੀ ਇਸ ਨਾਰੀ ਦੇ ਸਨਮਾਨ 'ਚ ਹਿੱਸਾ ਬਣ ਰਹੇ ਹਨ। ਪੰਜਾਬ ਦੇ ਮਸ਼ਹੂਰ ਅਤੇ ਵੱਡੇ ਅਖਬਾਰ ਦੇ ਉੱਚ ਕਾਰਜਕਾਰੀ ਅਧਿਕਾਰੀ ਗੁਰਜੋਤ ਕੌਰ ਵੀ ਮੁੱਖ ਮਹਿਮਾਨ ਦੇ ਤੌਰ 'ਤੇ ਸਿਰਜਨਹਾਰੀ ਦੇ ਇਸ ਵੱਡੇ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹਨ। ਗੁਰਵਿੰਦਰ ਕੌਰ ਅਤੇ ਉਹਨਾਂ ਦੇ ਸਾਥੀ ਔਰਤਾਂ ਦੇ ਸਨਮਾਨ 'ਚ ਕਰਵਾਏ ਜਾ ਰਹੇ ਇਸ ਸਭ ਤੋਂ ਵੱਡੇ ਉਪਰਾਲੇ 'ਚ ਸ਼ਾਮਿਲ ਹੋ ਰਹੇ ਹਨ।Nanhi Chaan: Sirjanhaari Award Ceremony Startes Soon

ਇਹਨਾਂ ਮਹਾਨ ਹਸਤੀਆਂ ਤੋਂ ਇਲਾਵਾ ਸੰਗੀਤਕ ਸਿਤਾਰੇ ਜਿਵੇਂ ਮਿਸ ਪੂਜਾ, ਹਸ਼ਮਤ ਸੁਲਤਾਨਾ, ਮੀਤ ਕੌਰ ਅਤੇ ਹਰਸ਼ਦੀਪ ਕੌਰ ਅਤੇ ਫ਼ਿਲਮੀ ਜਗਤ ਦੀਆਂ ਵੀ ਵੱਡੀਆਂ ਸਖਸ਼ੀਅਤਾਂ ਨਾਰੀ ਦੇ ਸਨਮਾਨ 'ਚ ਕਰਵਾਏ ਜਾ ਰਹੇ ਇਸ ਅਵਾਰਡਜ਼ ਨਾਈਟ 'ਚ ਸ਼ਾਮਿਲ ਹੋ ਰਹੇ ਹਨ। ਸਿਰਜਨਹਾਰੀ ਅਵਾਰਡ ਸੈਰੇਮਨੀ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਦੇ ਟੀਵੀ ਚੈਨਲ 'ਤੇ ਸ਼ਾਮ ਨੂੰ ਦੇਖ ਸਕਦੇ ਹੋ।

Related Post