ਹੁਣ ਇਸ ਦਿਨ ਆ ਰਿਹਾ ਹੈ 'ਨਾਨਕਾ ਮੇਲ' ਰੌਣਕਾਂ ਲਗਾਉਣ, ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪੋਸਟਰ

By  Aaseen Khan July 31st 2019 12:55 PM -- Updated: July 31st 2019 01:02 PM

ਮੁੰਡਾ ਫਰੀਦਕੋਟੀਆ ਫ਼ਿਲਮ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਇੱਕ ਵਾਰ ਫ਼ਿਰ ਨਾਨਕਾ ਮੇਲ ਸਿਨੇਮਾ 'ਤੇ ਲੈ ਕੇ ਆ ਰਹੇ ਹਨ। ਜੀ ਹਾਂ ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਫ਼ਿਲਮ ਦੀ ਆਫੀਸ਼ੀਅਲ ਰਿਲੀਜ਼ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਨਾਨਕ ਮੇਲ ਫ਼ਿਲਮ 15 ਨਵੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਪਹਿਲਾਂ ਇਸ ਫ਼ਿਲਮ ਦੀ ਰਿਲੀਜ਼ ਤਰੀਕ 6 ਸਤੰਬਰ ਸਾਹਮਣੇ ਆਈ ਸੀ ਪਰ ਹੁਣ ਫ਼ਿਲਮ ਦਾ ਇੱਕ ਹੋਰ ਪੋਸਟਰ ਰੌਸ਼ਨ ਪ੍ਰਿੰਸ ਵੱਲੋਂ ਸਾਂਝਾ ਕੀਤਾ ਗਿਆ ਹੈ ਜਿਸ 'ਚ ਰਿਲੀਜ਼ ਤਰੀਕ ਬਦਲ ਦਿੱਤੀ ਗਈ ਹੈ।

 

View this post on Instagram

 

NANKA MEL Aa Rea Raunka Laun 15 November 2019 Nu..!! With @rubina.bajwa Worldwide Release By @omjeegroup #NankaMel #15Nov

A post shared by Rosshan Prince (@theroshanprince) on Jul 30, 2019 at 5:47am PDT

ਜ਼ਾਹਿਰ ਹੈ ਨਾਨਕਾ ਮੇਲ ਹੈ ਤਾਂ ਮਾਂ ਦੇ ਪੇਕਿਆਂ ਦੀ ਗੱਲ ਹੀ ਹੋਵਗੀ। ਜਿਸ 'ਚ ਮਾਮੇ ਮਾਮੀਆਂ ਨਾਨਾ ਨਾਨੀ ਵਰਗੇ ਕਈ ਮੋਹ ਦੇ ਰਿਸ਼ਤਿਆਂ ਦਾ ਪਿਆਰ ਵਿਆਹ ਦੇ ਸ਼ਗਨ ਵਿਹਾਰ 'ਚ ਦੇਖਣ ਨੂੰ ਮਿਲਦਾ ਹੈ। ਪੋਸਟਰ 'ਤੇ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ ‘ਚ ਰਿਸ਼ਤਿਆਂ ਦੀ ਗੱਲ ਕਰਦੀ ਇਸ ਫਿਲਮ ‘ਚ ਕਈ ਪੰਜਾਬੀ ਕਲਾਕਾਰ ਰੌਣਕਾਂ ਲਗਾਉਣਗੇ।ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਇਸ ਫ਼ਿਲਮ ‘ਚ ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਦੱਸ ਦਈਏ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਲਾਂਵਾਂ ਫੇਰੇ ਵਰਗੀ ਹਿੱਟ ਫ਼ਿਲਮ ਤੋਂ ਬਾਅਦ ਫ਼ਿਲਮ ਨਾਨਕਾ ਮੇਲ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਧਰਮਿੰਦਰ ਦਿਓਲ ਨੂੰ ਚੇਤੇ ਆਏ ਪਿੰਡ ਦੇ ਗੱਡੇ ਤੇ ਬਲਦਾਂ ਦੀਆਂ ਦੌੜਾਂ, ਤਸਵੀਰ ਸਾਂਝੀ ਕਰ ਲਿਖੇ ਭਾਵੁਕ ਸ਼ਬਦ

ਸਿਮਰਜੀਤ ਸਿੰਘ ਹੁੰਦਲ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਸ ਫ਼ਿਲਮ ਨੂੰ ਅਮਿਤ ਕੁਮਾਰ ਅੰਮੂ ਤੇ ਰਾਹੁਲ ਚੌਧਰੀ ਪ੍ਰੋਡਿਊਸ ਕਰ ਰਹੇ ਹਨ। ਕਾਰ ਪ੍ਰੋਡਕਸ਼ਨ 'ਚ ਬਣੀ ਇਹ ਫ਼ਿਲਮ ਨਾਨਕ ਮੇਲ ਦੇਖਣਾ ਹੋਵਗਾ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਲਿਆਉਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।

Related Post