ਰੌਸ਼ਨ ਪ੍ਰਿੰਸ ਦੇ ਘਰ ਅਗਲੇ ਸਾਲ ਆ ਰਿਹਾ ਹੈ ਨਾਨਕਾ ਮੇਲ ,ਰੌਸ਼ਨ ਪ੍ਰਿੰਸ ਨੇ ਸਾਂਝੀ ਕੀਤੀ ਜਾਣਕਾਰੀ 

By  Shaminder December 17th 2018 03:49 PM -- Updated: December 18th 2018 11:00 AM

ਰੌਸ਼ਨ ਪ੍ਰਿੰਸ ਦੀ ਨਾਨਕਾ ਮੇਲ ਫਿਲਮ ਅਗਲੇ ਸਾਲ ਯਾਨੀ ਕਿ ਛੇ ਸਤੰਬਰ 2019 'ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਦੀ ਸ਼ੂਟਿੰਗ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਰੌਸ਼ਨ ਪ੍ਰਿੰਸ ਨੇ ਇਸ ਦੀ ਇੱਕ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਕਈ ਉੱਘੇ ਕਲਾਕਾਰ ਨਜ਼ਰ ਆਉਣਗੇ । ਜਿਸ 'ਚ ਰੌਸ਼ਨ ਪ੍ਰਿੰਸ ,ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਗੱਲ ਕਰਦੀ ਇਸ ਫਿਲਮ 'ਚ ਕਈ ਪੰਜਾਬੀ ਕਲਾਕਾਰ ਰੌਣਕਾਂ ਲਗਾਉਣਗੇ।

ਹੋਰ ਵੇਖੋ : ਗੁਰਨਾਮ ਭੁੱਲਰ ਦੀ ਮਾਂ ਕਰਨਾ ਚਾਹੁੰਦੀ ਹੈ ਉਨ੍ਹਾਂ ਦਾ ਵਿਆਹ ਪਰ ਗਾਇਕ ਨੂੰ ਨਹੀਂ ਮਿਲ ਰਹੀ ਪਸੰਦ ਦੀ ਕੁੜੀ

https://www.instagram.com/p/Brev54jAY04/

ਇਨਸਾਨ ਦੀ ਜ਼ਿੰਦਗੀ ‘ਚ ਰਿਸ਼ਤਿਆਂ ਦੀ ਖਾਸ ਅਹਿਮੀਅਤ ਹੈ ।ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਮੋਹ ਪਿਆਰ ਦੀ ਤੰਦਾਂ ਨਾਲ ਬੱਝੇ ਰਿਸ਼ਤੇ ਨਿਭਾਉਣ ਲਈ ਮਨੁੱਖ ਕਈ ਔਖਿਆਈਆਂ ਚੋਂ ਵੀ ਲੰਘਦਾ ਹੈ । ਪਰ ਇਹ ਔਖਿਆਈਆਂ ਉਦੋਂ ਸੁਖਦ ਅਹਿਸਾਸ ਦਿੰਦੀਆਂ ਹਨ ਜਦੋਂ ਕਿਸੇ ਖੁਸ਼ੀ ਗਮੀ ਦੇ ਵੇਲੇ ਇਹ ਰਿਸ਼ਤੇਦਾਰ ਇੱਕਠੇ ਹੋ ਕੇ ਸੁੱਖ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਨੇ ।

ਹੋਰ ਵੇਖੋ :ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਹੋਈ ਇੱਕ ਖਾਸ ਚੀਜ ਦੇਖ ਕੇ ਆਊਟ ਆਫ ਕੰਟਰੋਲ, ਦੇਖੋ ਵੀਡਿਓ

https://www.instagram.com/p/BrcpytxAcTy/

ਮਾਮੇ ਜਾਂ ਨਾਨਕਿਆਂ ਦਾ ਪੰਜਾਬੀ ਸੱਭਿਆਚਾਰ ‘ਚ ਖਾਸ ਮਹੱਤਵ ਹੈ ਅਤੇ ਪੁਰਾਣੇ ਸਮਿਆਂ ‘ਚ ਇਹ ਰੀਤ ਵੀ ਸੀ ਕਿ ਪਹਿਲੇ ਬੱਚੇ ਦਾ ਜਨਮ ਨਾਨਕੇ ਘਰ ‘ਚ ਹੀ ਹੁੰਦਾ ਸੀ ਅਤੇ ਨਾਨੇ ਨਾਨੀ ਦਾ ਆਪਣੇ ਦੋਹਤਰੇ ਦੋਹਤਰੀਆਂ ਨਾਲ ਅਥਾਹ ਪਿਆਰ ਵੀ ਹੁੰਦਾ ਸੀ  ਅਤੇ ਹੁਣ ਵੀ ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਦਾ ਮੌਕਾ ਹੋਵੇ ਤਾਂ ਨਾਨਕਿਆਂ ਦੀ ਮੌਜੂਦਗੀ ਤੋਂ ਬਿਨਾਂ ਕਈ ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ ।

ਸਿੱਠਣੀਆਂ ਅਤੇ ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਆਹ ਵਾਲੇ ਘਰ ਰੌਣਕ ਲੱਗ ਜਾਂਦੀ ਹੈ ਅਤੇ ਰੌਸ਼ਨ ਪ੍ਰਿੰਸ ਵੀ ਲਗਾਉਣ ਆ ਰਹੇ ਨੇ ਵਿਆਹ ਵਾਲੇ ਘਰ ਰੌਣਕ । ਮੇਲ ਗੇਲ ਦੀ ਸਾਂਭ ਸੰਭਾਲ ‘ਤੇ ਆਉ ਭਗਤ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਤੇ ਸ਼ਗਨ ਵਿਹਾਰ ਅਮਿਤ ਕੁਮਾਰ ਦੇ ਜਿੰਮੇ ਰਹੇਗਾ । ਇਸ ਦੇ ਨਾਲ ਹੀ ਪੂਰਾ ਪ੍ਰਬੰਧ ਅਤੇ ਦੇਖਰੇਖ ਸੰਜੀਵ ਕਲੇਰ ਨੇ ਕੀਤਾ ਹੈ ।ਬਸ ਤੁਸੀਂ ਤਿਆਰ ਰਹਿਓ ਕੱਪੜੇ ਲੱਤੇ ਸਵਾ ਕੇ ।

Related Post