ਬਾਲੀਵੁੱਡ ਦੇ ਇਸ ਐਕਟਰ ਦੀ ਵਜ੍ਹਾ ਕਰਕੇ ਸੰਜੇ ਦੱਤ ਦੀ ਮਾਂ ਦੇ ਦਿਲ 'ਚ ਆਉਣ ਲੱਗਾ ਸੀ ਖੁਦਕੁਸ਼ੀ ਕਰਨ ਦਾ ਖ਼ਿਆਲ ! 

By  Rupinder Kaler May 3rd 2019 10:49 AM

ਨਰਗਿਸ ਨੇ ਬਤੌਰ ਚਾਈਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਇਸ ਦੇ ਬਾਵਜੂਦ ਉਹਨਾਂ ਦਾ ਫ਼ਿਲਮੀ ਸਫ਼ਰ ਬਹੁਤ ਹੀ ਛੋਟਾ ਸੀ । ਪਰ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । ਇੱਥੇ ਹੀ ਬਸ ਨਹੀਂ 1940 ਤੋਂ 1960 ਤੱਕ ਉਹਨਾਂ ਨੂੰ ਬਾਲੀਵੁੱਡ ਦੀ ਮੋਸਟ ਫੇਵਰੇਟ ਐਕਟਰੈੱਸ ਦਾ ਦਰਜਾ ਵੀ ਦਿੱਤਾ ਜਾਣ ਲੱਗ ਪਿਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਨਰਗਿਸ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ ।

Nargis Dutt Nargis Dutt

ਨਰਗਿਸ ਦੱਤ ਦਾ ਅਸਲੀ ਨਾਂ ਫਾਤਿਮਾ ਰਸ਼ੀਦ ਸੀ । ਉਹਨਾਂ ਨੇ 1935 ਵਿੱਚ ਬਤੌਰ ਚਾਈਲਡ ਆਰਟਿਸਟ ਫ਼ਿਲਮ ਤਲਾਸ਼-ਏ-ਹੱਕ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

Nargis Dutt Nargis Dutt

28 ਸਾਲ ਦੀ ਉਮਰ ਵਿੱਚ ਨਰਗਿਸ ਨੇ ਬਾਲੀਵੁੱਡ ਦੀ ਯਾਦਗਾਰ ਫ਼ਿਲਮ 'ਮਦਰ ਇੰਡੀਆ' ਵਿੱਚ ਮਾਂ ਦਾ ਰੋਲ ਨਿਭਾਇਆ ਸੀ । ਇਸ ਫ਼ਿਲਮ ਵਿੱਚ ਨਰਗਿਸ ਦਾ ਨਾਂਅ ਰਾਧਾ ਸੀ ।

Nargis Dutt Nargis Dutt

ਫ਼ਿਲਮ ਮਦਰ ਇੰਡੀਆ ਦੀ ਸ਼ੂਟਿੰਗ ਦੌਰਾਨ ਸੈੱਟ ਤੇ ਅੱਗ ਲੱਗ ਗਈ ਸੀ । ਇਸ ਦੌਰਾਨ ਸੁਨੀਲ ਦੱਤ ਨੇ ਹੀ ਨਰਗਿਸ ਦੀ ਜਾਨ ਬਚਾਈ ਸੀ । ਜਿਸ ਤੋਂ ਬਾਅਦ ਦੋਹਾਂ ਵਿਚਾਲੇ ਅਫੇਅਰ ਹੋ ਗਿਆ । ਦਿਲਚਸਪ ਗੱਲ ਇਹ ਸੀ ਕਿ ਫ਼ਿਲਮ ਵਿੱਚ ਸੁਨੀਲ ਦੱਤ ਨਰਗਿਸ ਦੇ ਬੇਟੇ ਦਾ ਕਿਰਦਾਰ ਕਰ ਰਹੇ ਸਨ ।

Nargis Dutt Nargis Dutt

ਖ਼ਬਰਾਂ ਦੀ ਮੰਨੀਏ ਤਾਂ ਸੁਨੀਲ ਦੱਤ ਨਾਲ ਵਿਆਹ ਕਰਨ ਤੋਂ ਪਹਿਲਾਂ ਨਰਗਿਸ ਰਾਜ ਕਪੂਰ ਨੂੰ ਡੇਟ ਕਰ ਰਹੀ ਸੀ । ਰਾਜ ਕਪੂਰ ਪਹਿਲਾਂ ਹੀ ਸ਼ਾਦੀਸ਼ੁਦਾ ਸਨ, ਜਿਸ ਕਰਕੇ ਨਰਗਿਸ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਸੀ । ਨਰਗਿਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਰਾਜ ਕਪੂਰ ਤੋਂ ਵੱਖ ਹੋਣ ਤੋਂ ਬਾਅਦ ਉਹ ਕਾਫੀ ਡਿਪਰੈਸ਼ਨ ਵਿੱਚ ਆ ਗਈ ਸੀ ਤੇ ਕਈ ਵਾਰ ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ । ਪਰ ਜ਼ਿੰਦਗੀ ਵਿੱਚ ਸੁਨੀਲ ਦੱਤ ਦੇ ਆਉਣ ਨਾਲ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ।

Nargis Dutt Nargis Dutt

ਸੁਨੀਲ ਦੱਤ ਨਾਲ ਵਿਆਹ ਕਰਨ ਤੋਂ ਬਾਅਦ ਨਰਗਿਸ ਨੇ ਬੱਚਿਆਂ ਨੂੰ ਸਾਂਭਣ ਲਈ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ । ਕਿਹਾ ਜਾਂਦਾ ਹੈ ਕਿ ਘਰ ਨੂੰ ਸੰਭਾਲਣ ਲਈ ਨਰਗਿਸ ਨੇ ਆਪਣੀ ਸਾਰੀ ਜਮਾਂ ਪੂੰਜੀ ਖਰਚ ਕਰ ਦਿੱਤੀ ਸੀ ਕਿਉਂਕਿ ਸੁਨੀਲ ਦੱਤ ਦੀਆਂ ਫ਼ਿਲਮਾਂ ਫਲਾਪ ਹੋ ਰਹੀਆਂ ਸਨ ।

Nargis Dutt Nargis Dutt

ਨਰਗਿਸ ਨੂੰ ਕ੍ਰਿਕੇਟ ਤੇ ਸਵਿਮਿੰਗ ਬਹੁਤ ਹੀ ਪਸੰਦ ਸੀ । ਕਿਹਾ ਜਾਂਦਾ ਹੈ ਕਿ ਜਿਸ ਸਮੇਂ ਨਰਗਿਸ ਕੈਂਸਰ ਦੇ ਇਲਾਜ਼ ਲਈ ਵਿਦੇਸ਼ ਜਾ ਰਹੀ ਸੀ ਉਸ ਸਮੇਂ ਉਹਨਾਂ ਨੂੰ ਸੰਜੇ ਦੱਤ ਦੀ ਸਭ ਤੋਂ ਵੱਧ ਫਿਕਰ ਸੀ । ਉਹਨਾਂ ਨੇ ਚਿੱਠੀ ਵਿੱਚ ਵੀ ਲਿਖਿਆ ਸੀ ਕਿ ਸੰਜੇ ਦਾ ਖਿਆਲ ਰੱਖਿਆ ਜਾਵੇ ਕਿਤੇ ਉਹ ਬੁਰੀ ਸੰਗਤ ਵਿੱਚ ਨਾ ਪੈ ਜਾਵੇ । ਨਰਗਿਸ ਦੱਤ ਦਾ ਦਿਹਾਂਤ 2 ਮਈ 1981  ਨੂੰ ਮੁੰਬਈ ਵਿੱਚ ਹੋਇਆ ਸੀ । ਨਰਗਿਸ ਦੀ ਯਾਦ ਵਿੱਚ 1982 ਵਿੱਚ ਨਰਗਿਸ ਦੱਤ ਮੈਮੋਰੀਅਲ ਕੈਂਸਰ ਫਾਊਂਡੇਸ਼ਨ ਵੀ ਬਣਾਇਆ ਗਿਆ ਸੀ ।

Related Post