ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਪਾਲੀਵੁੱਡ ਹਸਤੀਆਂ ਨੇ ਕੀਤਾ ਯਾਦ 

By  Shaminder September 28th 2018 06:43 AM

ਸ਼ਹੀਦ –ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਦੇਸ਼ ਭਰ 'ਚ ਯਾਦ ਕੀਤਾ ਗਿਆ । ਉੱਥੇ ਹੀ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕੀਤਾ ਗਿਆ । ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਦੇਸ਼ ਅਤੇ ਕੌਮ ਦੀ ਖਾਤਿਰ ਲਾਸਾਨੀ ਕੁਰਬਾਨੀ ਦਿੱਤੀ ਜਿਸ ਕਰਕੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਰਹੇਗਾ । ਉਹ ਅਜਿਹੇ ਅਜ਼ਾਦੀ ਘੁਲਾਟੀਏ ਸਨ ਜਿਨ੍ਹਾਂ ਨੂੰ ਨਿੱਕੀ ਉਮਰੇ ਹੀ ਬ੍ਰਿਟਿਸ਼ ਹਕੂਮਤ ਨੂੰ ਉਖਾੜ ਕੇ ਸੁੱਟਣ ਦਾ ਜਜ਼ਬਾ ਆਪਣੇ ਅੰਦਰ ਪਾਲਿਆ ਹੋਇਆ ਸੀ ਅਤੇ ਇਸ ਜਜ਼ਬੇ ਦੀ ਬਦੌਲਤ ਹੀ ਉਨ੍ਹਾਂ ਨੇ ਆਪਣੇ ਅੰਦਰ ਅਜ਼ਾਦੀ ਹਾਸਲ ਕਰਨ ਦੀ ਅਲਖ ਜਗਾਈ ।

ਹੋਰ ਵੇਖੋ :  ਨਿਸ਼ਾ ਬਾਨੋ ਨੇ ਸਾਂਝਾ ਕੀਤਾ ਫਨੀ ਵੀਡਿਓ

https://www.instagram.com/p/BoQX-4VBrT2/?hl=en&taken-by=nishabano

ਇਹ ਅਲਖ ਜਵਾਨੀ ਤੱਕ ਆਉਂਦਿਆਂ ਆਉਂਦਿਆਂ ਏਨੀ ਵੱਧ ਗਈ ਕਿ ਉਹ ਅਜ਼ਾਦੀ ਦੇ ਸੰਘਰਸ਼ 'ਚ ਸਿਰਫ ਖੁਦ ਹੀ ਨਹੀਂ ਸ਼ਾਮਿਲ ਹੋਏ ਬਲਕਿ ਆਪਣੇ ਕਈ ਨੌਜਵਾਨ ਸਾਥੀਆਂ ਨੂੰ ਵੀ ਇਸ ਸੰਘਰਸ਼ 'ਚ ਸ਼ਾਮਿਲ ਕਰ ਲਿਆ । ਉਹ ਇਸ ਸੰਘਰਸ਼ ਲਈ ਇੱਕਲੇ ਹੀ ਚੱਲੇ ਸਨ ਅਤੇ ਹੌਲੀ ਹੌਲੀ ਇੱਕ ਵੱਡਾ ਕਾਫਿਲਾ ਉਨ੍ਹਾਂ ਦੇ ਇਸ ਸੰਘਰਸ਼ 'ਚ ਸ਼ਾਮਿਲ ਹੋ ਗਿਆ । ਅਜ਼ਾਦੀ ਦੇ ਇਸ ਪਰਵਾਨੇ ਨੇ ਅਜ਼ਾਦੀ ਹਾਸਲ ਕਰਨ ਲਈ ਫਾਂਸੀ ਦੇ ਰੱਸੇ ਨੂੰ ਹੱਸਦੇ ਹੱਸਦੇ ਚੁੰਮ ਲਿਆ ਅਤੇ ਕੁਰਬਾਨੀ ਦੇ ਕੇ ਆਪਣੇ ਵਤਨ ਦੀ ਰੱਖਿਆ ਕੀਤੀ । ਅੱਜ ਉਨ੍ਹਾਂ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ।

https://www.instagram.com/p/BoQb1UwnTjJ/?hl=en&taken-by=prabhgillmusic

ਪਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਗਿਆ । ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਥੇ ਹੀ ਪੰਜਾਬੀ ਦੇ ਪ੍ਰਸਿੱਧ ਗਾਇਕ ਪ੍ਰਭ ਗਿੱਲ ਨੇ ਵੀ ਸ਼ਹੀਦ –ਏ-ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ । ਪ੍ਰਭ ਗਿੱਲ ਨੇ ਉਨ੍ਹਾਂ ਨੂੰ ਨਮਨ ਕਰਦਿਆਂ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਅਸੀਂ ਤਾਂ ਤੇਰੇ ਪੈਰਾਂ ਵਰਗੇ ਵੀ ਨਹੀਂ ।

Related Post