ਨੈਸ਼ਨਲ ਸਪੋਰਟਸ ਡੇਅ 'ਤੇ ਜਾਣੋ ਸਿਹਤਮੰਦ ਰਹਿਣ ਲਈ ਕਿਉਂ ਜ਼ਰੂਰੀ ਹਨ ਖੇਡਾਂ

By  Pushp Raj August 29th 2022 05:23 PM

Importance of sports: ਅੱਜ ਦੇਸ਼ ਭਰ ਵਿੱਚ ਨੈਸ਼ਨਲ ਸਪੋਰਟਸ ਡੇਅ ਮਨਾਇਆ ਜਾ ਰਿਹਾ ਹੈ। ਨੈਸ਼ਨਲ ਸਪੋਰਟਸ ਡੇਅ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਹੈ। 29 ਅਗਸਤ ਨੂੰ ਮੇਜਰ ਧਿਆਨ ਚੰਦ ਦਾ ਜਨਮਦਿਨ ਹੁੰਦਾ ਹੈ। ਇਸ ਲਈ ਇਸ ਦਿਨ ਨੂੰ ਨੈਸ਼ਨਲ ਸਪੋਰਟਸ ਡੇਅ ਵਜੋਂ ਮਨਾਇਆ ਜਾਂਦਾ ਹੈ। ਆਓ ਅੱਜ ਨੈਸ਼ਨਲ ਸਪੋਰਟਸ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਆਖ਼ਿਰ ਸਾਡੇ ਜੀਵਨ ਵਿੱਚ ਖੇਡਾਂ ਦਾ ਕੀ ਮਹੱਤਵ ਹੈ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹਨ।

image From google

ਕਿਉਂ ਜ਼ਰੂਰੀ ਹਨ ਖੇਡਾਂ

ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ। ਤੰਦਰੁਸਤ ਸਰੀਰ ਅਤੇ ਦਿਮਾਗ਼ ਦੇ ਵਿਕਾਸ ਵਿੱਚ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਦੀਆਂ ਕਈ ਕਿਸਮਾਂ ਹਨ, ਇਹ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ। ਲਗਾਤਾਰ ਪੜ੍ਹਾਈ ਦੌਰਾਨ ਕਈ ਵਾਰ ਤਣਾਅ ਦੀ ਸਥਿਤੀ ਬਣ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਖੇਡਾਂ ਇਸ ਤਣਾਅ ਨੂੰ ਦੂਰ ਕਰਨ ਦਾ ਬਿਹਤਰ ਤਰੀਕਾ ਹੈ।

image From google

ਸਰੀਰਕ ਵਿਕਾਸ ਲਈ ਖੇਡਾਂ ਜ਼ਰੂਰੀ ਹਨ

ਜਿਸ ਤਰ੍ਹਾਂ ਮਨ ਦੇ ਸਹੀ ਵਿਕਾਸ ਲਈ ਸਿੱਖਿਆ ਜ਼ਰੂਰੀ ਹੈ, ਉਸੇ ਤਰ੍ਹਾਂ ਸਰੀਰਕ ਵਿਕਾਸ ਲਈ ਖੇਡਾਂ ਵੀ ਜ਼ਰੂਰੀ ਹਨ। ਅਸੀਂ ਸਿੱਖਿਆ ਰਾਹੀਂ ਟੀਮ ਭਾਵਨਾ ਨਹੀਂ ਸਿੱਖ ਸਕਦੇ, ਪਰ ਖੇਡਾਂ ਰਾਹੀਂ ਇਹ ਸੰਭਵ ਹੈ।

ਬੱਚਿਆਂ ਦੇ ਵਿਕਾਸ ਲਈ ਮਹੱਤਵਪੂਰਨ ਨੇ ਖੇਡਾਂ

ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੱਚਿਆਂ ਦੇ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ। ਸਕੂਲ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਇਸ ਨੂੰ ਨਿਯਮਤ ਵਿਸ਼ੇ ਵਾਂਗ ਇੱਕ ਨਿਯਮਿਤ ਗਤੀਵਿਧੀ ਬਣਾਇਆ ਜਾਣਾ ਚਾਹੀਦਾ ਹੈ।

image From google

ਹੋਰ ਪੜ੍ਹੋ: ਦਿ ਕਪਿਲ ਸ਼ਰਮਾ ਸ਼ੋਅ ਦੇ ਸੈੱਟ 'ਤੇ ਪਹੁੰਚੀ ਭਾਰਤ ਦੀ 'ਗੋਲਡਨ ਗਰਲਸ', ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਸਮਾਜਿਕ ਵਿਕਾਸ ਲਈ ਜ਼ਰੂਰੀ ਖੇਡਾਂ

ਖੇਡਾਂ ਨਾਲ ਸਰੀਰ ਫਿੱਟ ਹੁੰਦਾ ਹੈ। ਇਸ ਨਾਲ ਟੀਮਵਰਕ ਅਤੇ ਲੀਡਰਸ਼ਿਪ ਦੀ ਭਾਵਨਾ ਵੱਧਦੀ ਹੈ। ਖੇਡਾਂ ਨਾਲ ਤਣਾਅ ਦਾ ਪੱਧਰ ਘੱਟ ਹੋ ਜਾਂਦਾ ਹੈ ਤੇ ਇਸ ਨਾਲ ਬੱਚਿਆ ਨੂੰ ਪੜ੍ਹਨ ਵਿੱਚ ਮਦਦ ਮਿਲਦੀ ਹੈ। ਖੇਡ ਨਾਲ ਸਰੀਰ ਵਿੱਚ ਖੂਨ ਦਾ ਸਹੀ ਸੰਚਾਰ ਹੁੰਦਾ ਹੈ। ਇਸ ਨਾਲ ਸਰੀਰ ਦਾ ਇਮਊਨੀ ਸਿਸਟਮ ਸਹੀ ਹੁੰਦਾ ਹੈ ਤੇ ਕਈ ਰੋਗਾਂ ਨਾਲ ਬਚਾਅ ਹੁੰਦਾ ਹੈ।

Related Post