ਪੰਜਾਬੀ ਫ਼ਿਲਮਾਂ ਦੀ ਹਰ ਪਾਸੇ ਚੜ੍ਹਤ, ਐਮੀ ਵਿਰਕ ਦੀ ਫ਼ਿਲਮ 'ਹਰਜੀਤਾ' ਨੂੰ ਮਿਲਿਆ ਨੈਸ਼ਨਲ ਫ਼ਿਲਮ ਐਵਾਰਡ 

By  Rupinder Kaler August 9th 2019 05:07 PM -- Updated: August 9th 2019 05:09 PM

ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਨੂੰ 66ਵੇਂ ਨੈਸ਼ਨਲ ਫ਼ਿਲਮ ਐਵਾਰਡ 'ਚ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ 'ਚ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ।

https://twitter.com/PIB_India/status/1159771797698465792

ਪੰਜਾਬੀ ਫ਼ਿਲਮ ਲਈ ਇਹ ਅਵਾਰਡ ਮਾਣ ਦੀ ਗੱਲ ਹੈ ਕਿਉਂਕਿ ਕਿਸੇ ਪੰਜਾਬੀ ਫ਼ਿਲਮ ਨੂੰ 2015 ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਸਾਲ 1962 ਤੋਂ ਲੈ ਕੇ ਹੁਣ ਤਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ 'ਹਰਜੀਤਾ' 21ਵੀਂ ਪੰਜਾਬੀ ਫ਼ਿਲਮ ਬਣੀ ਹੈ।

https://twitter.com/MIB_India/status/1159769487643574273

ਇਹ ਫ਼ਿਲਮ ਬਾਕਸ ਆਫ਼ਿਸ 'ਤੇ 18 ਮਈ 2018  ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਅਤੇ ਇਸ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿਖੀ ਸੀ। ਫ਼ਿਲਮ ਦੇ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ।ਇਸ ਫ਼ਿਲਮ ਵਿੱਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਐਵਾਰਡ ਮਿਲਿਆ ਹੈ।

Related Post