ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨਵ ਬਾਜਵਾ ਨਾਲ ਪੰਜਾਬੀ ਫ਼ਿਲਮ ’ਚ ਆਉਣਗੇ ਨਜ਼ਰ

By  Rupinder Kaler February 20th 2020 05:46 PM

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਉਮਦਾ ਫ਼ਿਲਮਾਂ ਦੇਣ ਵਾਲੇ ਨਵ ਬਾਜਵਾ ਛੇਤੀ ਹੀ ਇੱਕ ਹੋਰ ਫ਼ਿਲਮ ਲੈ ਕੇ ਆ ਰਹੇ ਹਨ । ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਨਵ ਬਾਜਵਾ ਦੇ ਨਾਲ ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨਜ਼ਰ ਆਵੇਗੀ । ਨਵ ਬਾਜਵਾ ਨੇ ਇਸ ਸਬੰਧ ਵਿੱਚ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆ ਰਹੀ ਹੈ ।

https://www.instagram.com/p/B8sxr28ntff/

ਇਸ ਤਸਵੀਰ ਨੂੰ ਨਵ ਬਾਜਵਾ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਜ਼ਿੰਦਗੀ ਕੀ ਰੰਗ ਦਿਖਾਉਂਦੀ ਹੈ ਜਿਨ੍ਹਾਂ ਨੂੰ ਅਸੀਂ ‘ਕਹੋ ਨਾ ਪਿਆਰ ਹੈ’ ਤੇ ‘ਗਦਰ’ ਵਰਗੀਆਂ ਫ਼ਿਲਮਾਂ ਵਿੱਚ ਦੇਖਿਆ ਉਹਨਾਂ ਨਾਲ ਅੱਜ ਮੈਂ ਇੱਕ ਫ਼ਿਲਮ ਵਿੱਚ ਹੀਰੋ ਦੇ ਰੂਪ ਵਿੱਚ ਨਜ਼ਰ ਆਵਾਂਗਾ । ਛੇਤੀ ਹੀ ਇੱਕ ਹੋਰ ਨਵੀਂ ਫ਼ਿਲਮ ਲੈ ਕੇ ਆ ਰਿਹਾ ਹਾਂ’ ।

https://www.instagram.com/p/B8wP86QHKX-/

ਨਵ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹਾਲ ਹੀ ਵਿੱਚ ਫ਼ਿਲਮ ਕਿੱਟੀ ਪਾਰਟੀ ਆਈ ਹੈ ।ਹੁਣ ਉਹ ਅਮੀਸ਼ਾ ਪਟੇਲ ਨਾਲ ਫ਼ਿਲਮ ਲੈ ਕੇ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਬਾਲੀਵੁੱਡ ਅਦਾਕਾਰਾ ਨੇ ਪਾਲੀਵੁੱਡ ਵਿੱਚ ਕਦਮ ਰੱਖਿਆ ਹੋਵੇ । ਇਸ ਤੋਂ ਪਹਿਲਾਂ ਵੀ ਕਈ ਹੀਰੋਇਨਾਂ ਵੀ ਪਾਲੀਵੁੱਡ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਆ ਚੁੱਕੀਆਂ ਹਨ ।

https://www.instagram.com/p/B8mBSTBB0x4/

Related Post