ਆਪਣੇ ਸੈਡ ਗੀਤਾਂ ਨੂੰ ਲੈ ਕੇ ਨਵੀ ਭੰਗੂ ਨੇ ਕੀਤਾ ਖੁਲਾਸਾ, ਐਕਟਿੰਗ ਨਹੀਂ ਬਲਕਿ ਅਸਲ ‘ਚ ਵਹਾਉਂਦੇ ਹਨ ਹੰਜੂ

By  Shaminder May 18th 2020 12:26 PM

ਅਦਾਕਾਰ ਅਤੇ ਮਾਡਲ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੇ ਇੱਕ ਗੀਤ ਦਾ ਹੈ । ਜਿਸ ‘ਚ ਉਹ ਮਾਡਲਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ੳੇੁਨ੍ਹਾਂ ਨੇ ਲਿਖਿਆ ਕਿ “ਮੈਂ ਆਪਣੇ ਹਰ ਉਦਾਸ ਗੀਤ ‘ਚ, ਹਰ ਉਦਾਸ ਸੀਨ ‘ਚ ਅਸਲ ਵਿੱਚ ਹੀ ਰੋਇਆ ਹਾਂ”।

https://www.instagram.com/p/CASL8X9pQ8N/

ਇਸ ਵੀਡੀਓ ‘ਚ ਨਵੀ ਭੰਗੂ ਰੋ ਰਹੇ ਨੇ ਅਤੇ ਇਹ ਇੱਕ ਸੈਡ ਸੌਂਗ ਸੀ ।ਦੱਸ ਦਈਏ ਕਿ ਇਸ ਲਾਕ ਡਾਊਨ ਦੌਰਾਨ ਨਵੀ ਭੰਗੂ ਵੀ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਇਸ ਦੌਰਾਨ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਨੇ ਅਤੇ ਆਪਣੇ ਯਾਰਾਂ ਬੇਲੀਆਂ ਦੀਆਂ ਤਸਵੀਰਾਂ ਵੀ ਉਹ ਅਕਸਰ ਸ਼ੇਅਰ ਕਰਦੇ ਰਹਿੰਦੇ ਨੇ ।

ਨਵੀ ਭੰਗੂ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਜਿਸ ਨੇ ਪਤਾ ਨਹੀਂ ਕਿੰਨੇ ਕੁ ਪੰਜਾਬੀ ਗੀਤਾਂ ‘ਚ ਕੰਮ ਕੀਤਾ ।

https://www.instagram.com/p/B_13LpJJOiX/

ਕੋਈ ਸਮਾਂ ਹੁੰਦਾ ਸੀ ਜਦੋਂ ਉਹ ਹਰ ਦੂਜੇ ਗੀਤ ‘ਚ ਬਤੌਰ ਮਾਡਲ ਨਜ਼ਰ ਆਉਂਦੇ ਸਨ ।ਜਲੰਧਰ ਦੇ ਸ਼ੇਰਪੁਰ ‘ਚ ਨਵੀ ਭੰਗੂ ਦਾ ਜਨਮ ਹੋਇਆ ਸੀ, ਪਰਿਵਾਰ ‘ਚ ਤਿੰਨ ਭਰਾਵਾਂ ‘ਚ ਛੋਟੇ ਨਵੀ ਦਾ ਸੁਫ਼ਨਾ ਇੱਕ ਅਧਿਆਪਕ ਬਣਨ ਦਾ ਸੀ ਅਤੇ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਸਨ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਿਉਂਕਿ ਨਵੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਬਾਰਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ ।

Related Post