ਕੂੜਾ ਚੁੱਕਣ ਵਾਲੇ ਮਾਪਿਆਂ ਦਾ ਪੁੱਤਰ ਰਾਹੁਲ ਬਣਿਆ ਸਭ ਲਈ ਮਿਸਾਲ ….!

By  Rupinder Kaler July 3rd 2020 01:59 PM

ਕਹਿੰਦੇ ਹਨ ਕਿ ਆਸਥਾ ਹੋਣੀ ਚਾਹੀਦੀ ਹੈ, ਰਸਤਾ ਆਪਣੇ ਆਪ ਬਣ ਜਾਂਦਾ ਹੈ, ਅਜਿਹੀ ਹੀ ਇੱਕ ਮਿਸਾਲ ਪੇਸ਼ ਕੀਤੀ ਹੈ ਬਰਨਾਲਾ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਰਾਹੁਲ ਨੇ । ਰਾਹੁਲ ਨੇ ਨਵੋਦਿਆ ਸਕੂਲ ਦੀ ਪ੍ਰੀਖਿਆ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਸਲਮ ਏਰਿਆ ਦੇ ਸਕੂਲ ਵਿੱਚ ਪੜ੍ਹਨ ਦੇ ਬਾਵਜੂਦ ਰਾਹੁਲ ਨੇ ਬਿਨਾਂ ਕਿਸੇ ਟਿਊਸ਼ਨ ਦੇ ਨਵੋਦਿਆ ਸਕੂਲ ਦੀ ਪ੍ਰੀਖਿਆ ਸਿਰਫ਼ ਪਾਸ ਹੀ ਨਹੀਂ ਕੀਤੀ ਸਗੋਂ ਪੂਰੇ ਜਿਲ੍ਹੇ ਵਿੱਚ ਚੌਥਾ ਸਥਾਨ ਵੀ ਹਾਸਲ ਕੀਤਾ ਹੈ।

ਰਾਹੁਲ ਦਾ ਸੁਫ਼ਨਾ ਹੈ ਕਿ ਉਹ ਵੱਡਾ ਹੋ ਕੇ ਪੁਲਿਸ ਅਫਸਰ ਬਣੇਗਾ ਤੇ ਲੋਕਾਂ ਦੀ ਸੇਵਾ ਕਰੇਗਾ ।ਰਾਹੁਲ ਦੀ ਮਾਂ ਦਾ ਵੀ ਸੁਫ਼ਨਾ ਹੈ ਕਿ ਉਹਨਾਂ ਦਾ ਬੇਟਾ ਪੜ੍ਹ ਲਿਖ ਕੇ ਅਫ਼ਸਰ ਬਣੇ ਤਾਂ ਜੋ ਉਸ ਨੂੰ ਉਹਨਾਂ ਵਾਂਗ ਕੁੜਾ ਨਾ ਚੁੱਕਣਾ ਪਵੇ । ਰਾਹੁਲ ਦੀ ਮਾਂ ਦਾ ਕਹਿਣਾ ਹੈ ਕਿ ਰਾਹੁਲ ਜੋ ਵੀ ਕੰਮ ਕਰਦਾ ਹੈ ਪੂਰੀ ਲਗਨ ਨਾਲ ਕਰਦਾ ਹੈ, ਤੇ ਉਸ ਦੀ ਇਹ ਲਗਨ ਹੀ ਰੰਗ ਲੈ ਕੇ ਆਈ

Related Post