ਆਪਣੀ ਇਸ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹਨ ਨਵਰਾਜ ਹੰਸ, ਵੀਡੀਓ ਸਾਂਝਾ ਕਰਕੇ ਆਖੀ ਇਹ ਗੱਲ

By  Shaminder June 19th 2020 05:47 PM

ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਦੀ ਗਾਇਕੀ ਦੀ ਤਾਰੀਫ ਕੀਤੀ ਹੈ। ੳੇੁਨ੍ਹਾਂ ਲਿਖਿਆ ਕਿ “ਇਸ ਗ੍ਰਹਿ ‘ਤੇ ਤੁਸੀਂ ਮੇਰੇ ਪਸੰਦੀਦਾ ਗਾਇਕ ਹੋ ਅਤੇ ਮੈਨੂੰ ਉਮੀਦ ਹੈ ਕਿ ਮੈਂ ਇੱਕ ਤੁਹਾਡੇ ਵਾਂਗ ਗਾਵਾਂਗਾ”।ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/CBm7rgXD1g1/

ਗਾਇਕੀ ਦੇ ਨਾਲ –ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਮਾਲ ਦਿਖਾ ਚੁੱਕੇ ਨੇ । ਪੰਜਾਬੀ ਮਿਊਜ਼ਿਕ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਉਨ੍ਹਾਂ ਨੇ ਮੱਲਾਂ ਮਾਰੀਆਂ ਨੇ । ਦੱਸ ਦਈਏ ਕਿ ਗਾਇਕ ਹੰਸ ਰਾਜ ਹੰਸ ਦੇ ਦੋਵੇਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਵਧੀਆ ਗਾਇਕ ਹਨ ।

https://www.instagram.com/p/CBhnRSgDKrE/

ਯੁਵਰਾਜ ਹੰਸ ਗਾਇਕੀ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ । ਨਵਰਾਜ ਹੰਸ ਹਾਲ ਹੀ ;ਚ ਇੱਕ ਬੱਚੇ ਦੇ ਤਾਇਆ ਬਣੇ ਹਨ ਕਿਉਂਕਿ ਯੁਵਰਾਜ ਅਤੇ ਮਾਨਸੀ ਸ਼ਰਮਾ ਦੇ ਘਰ ਪਿਛਲੇ ਦਿਨੀਂ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਖੁਸ਼ੀ ਵੀ ਨਵਰਾਜ ਹੰਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ ।

Related Post