ਨਵਰਾਜ ਹੰਸ ਨੇ ਪਤਨੀ ਅਜੀਤ ਮਹਿੰਦੀ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਕੀਤਾ ਬਰਥਡੇ ਵਿਸ਼

By  Shaminder June 22nd 2020 01:48 PM

ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਕਰਦੇ ਹੋਏ ਵਿਸ਼ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੀ ਦਰਾਣੀ ਅਤੇ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਵੀ ੳੇੁਨ੍ਹਾਂ ਨੂੰ ਵਿਸ਼ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੀ ਜਠਾਣੀ ਨੂੰ ਬਰਥਡੇ ਦੀਆਂ ਵਧਾਈਆਂ ਦਿੱਤੀਆਂ ਹਨ ।

https://www.instagram.com/p/CBtyCmgj1Kz/

ਅਜੀਤ ਮਹਿੰਦੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/CBs9JxsjSv-/

ਜਿਸ ‘ਚ ਉਹ ਇੱਕ ਹੱਥ ‘ਚ ਗੁਬਾਰੇ ਜਦੋਂ ਕਿ ਦੂਜੇ ਹੱਥ ‘ਚ ਕੇਕ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਜੀਤ ਮਹਿੰਦੀ ਨੇ ਲਿਖਿਆ ਕਿ ‘ਹੈਪੀ ਬਰਥਡੇ ਟੂ ਮੀ ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ ਅਤੇ ਆਪਣੇ ਆਪ ਨੂੰ ਬਹੁਤ ਹੀ ਮਾਣ ਸਤਿਕਾਰ ਦਿੰਦੀ ਹਾਂ’।

https://www.instagram.com/p/CBsis4wpKjC/

ਦੱਸ ਦਈਏ ਕਿ ਅਜੀਤ ਮਹਿੰਦੀ ਨਵਰਾਜ ਹੰਸ ਦੇ ਪਤਨੀ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹਨ ।ਨਵਰਾਜ ਹੰਸ ਅਕਸਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੇ ਹਨ । ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਉਹ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ ।

Related Post