ਰੋਮਾਂਟਿਕ ਸੀਨ ਦੀ ਸ਼ੂਟਿੰਗ ਦੌਰਾਨ ਹੁਮਾ ਕੁਰੈਸ਼ੀ ਦੀ ਇਹ ਗੱਲ ਸੁਣ ਕੇ ਨਵਾਜ਼ੁਦੀਨ ਸਦੀਕੀ ਦਾ ਖੂਨ ਖਾਣ ਲੱਗ ਗਿਆ ਸੀ ਉਬਾਲੇ …!

By  Rupinder Kaler May 19th 2020 01:43 PM

ਨਵਾਜ਼ੁਦੀਨ ਸਦੀਕੀ ਬਾਲੀਵੁੱਡ ਦੇ ਧਾਸੂ ਅਦਾਕਾਰ ਹਨ, ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਨੂੰ ਫ਼ਿਲਮੀ ਦੁਨੀਆ ਵਿੱਚ ਫ਼ਿਲਮ ‘ਗੈਂਗ ਆਫ਼ ਵਾਸੇਪੁਰ’ ਨਾਲ ਪਹਿਚਾਣ ਮਿਲੀ ਸੀ । ਇਹ ਫ਼ਿਲਮ ਜਦੋਂ ਸਿਨੇਮਾਂ ਘਰਾਂ ਵਿੱਚ ਲੱਗੀ ਤਾਂ ਉਹਨਾਂ ਦੀ ਅਦਾਕਾਰੀ ਤੇ ਖੂਬ ਸੀਟੀਆਂ ਵੱਜੀਆਂ । ਪਰ ਉਹਨਾਂ ਦੇ ਜਨਮ ਦਿਨ ਤੇ ਇਸ ਫ਼ਿਲਮ ਨਾਲ ਜੁੜਿਆ ਇੱਕ ਮਜ਼ੇਦਾਰ ਕਿੱਸਾ ਦੱਸਾਂਗੇ । ਇਸ ਫ਼ਿਲਮ ਵਿੱਚ ਨਵਾਜ਼ੁਦੀਨ ਸਦੀਕੀ ਦੇ ਆਪਜਿਟ ਹੁਮਾ ਕੁਰੈਸ਼ੀ ਸੀ ।

https://www.instagram.com/p/B_hosZVh5gN/

ਫ਼ਿਲਮ ਵਿੱਚ ਦੋਹਾਂ ਦੇ ਰੋਮਾਂਟਿਕ ਸੀਨ ਵੀ ਫ਼ਿਲਮਾਏ ਗਏ । ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਨਵਾਜ਼ੁਦੀਨ ਸਦੀਕੀ ਦਾ ਖੂਨ ਉਬਾਲੇ ਖਾਣ ਲੱਗਾ । ਦਰਅਸਲ ਫ਼ਿਲਮ ਦੇ ਰੋਮਾਂਟਿਕ ਸੀਨ ਦੀ ਸ਼ੂਟਿੰਗ ਦੌਰਾਨ ਨਵਾਜ਼ੁਦੀਨ ਸਦੀਕੀ ਨੂੰ ਹੁਮਾ ਕੁਰੈਸ਼ੀ ਨੇ ਉਹਨਾਂ ਨੂੰ ਭਾਈ ਕਹਿ ਦਿੱਤਾ ਸੀ ।

https://www.instagram.com/p/B8YrWIfhQoN/

ਇਸ ਬਾਰੇ ਨਵਾਜ਼ੁਦੀਨ ਸਦੀਕੀ ਨੇ ਖੁਦ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਅਸੀਂ ਰੋਮਾਂਟਿਕ ਸੀਨ ਕਰਨਾ ਸੀ ਤੇ ਇਸੇ ਦੌਰਾਨ ਹੁਮਾ ਨੇ ਮੈਨੂੰ ਨਵਾਜ ਭਾਈ ਕਹਿਣਾ ਸ਼ੁਰੂ ਕਰ ਦਿੱਤਾ, ਇਸ ਤੋਂ ਬਾਅਦ ਮੈਂ ਡਾਇਰੈਕਟਰ ਅਨੁਰਾਗ ਕਸ਼ੱਯਪ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਤੇ ਕਿਹਾ ਕਿ ਇਹ ਤਾਂ ਮੈਨੂੰ ਭਾਈ ਕਹਿ ਰਹੀ ਹੈ ।

https://www.instagram.com/p/BBcHa-aPEG9/

ਇਸ ਤਰ੍ਹਾਂ ਮੈਂ ਰੋਮਾਂਟਿਕ ਸੀਨ ਕਿਸ ਤਰ੍ਹਾਂ ਕਰ ਸਕਾਂਗਾ’ ।ਨਵਾਜ਼ੁਦੀਨ ਸਦੀਕੀ ਨੇ ਕਿਹਾ ਮੇਰੀ ਗੱਲ ਸੁਣ ਕੇ ਅਨੁਰਾਗ ਹੱਸਣ ਲੱਗ ਗਏ ਤੇ ਬਾਅਦ ਵਿੱਚ ਸੀਨ ਓਕੇ ਹੋ ਗਿਆ ।

Related Post