ਨਵਾਜ਼ੂਦੀਨ ਸਿੱਦੀਕੀ ਦੀ ਮਾਂ ਦੀ ਇਹ ਕਹਾਣੀ ਲਿਆ ਦਵੇਗੀ ਤੁਹਾਡੀ ਅੱਖਾਂ 'ਚ ਅੱਥਰੂ

By  Parkash Deep Singh October 27th 2017 09:51 AM

Nawazuddin Siddiqui ਅੱਜ ਕਲ ਆਪਣੀ ਬਾਇਓਗ੍ਰਾਫੀ 'An Ordinary Life ਨੂੰ ਲੈਕੇ ਖ਼ਾਸੀ ਚਰਚਾ 'ਚ ਹਨ | ਨਿਹਾਰਿਕਾ ਸਿੰਘ ਜਿਨ੍ਹਾਂ ਨੇ  ਨਵਾਜ਼ੂਦੀਨ ਸਿੱਦੀਕੀ ਨਾਲ Miss Lovely ਵਿਚ ਕੰਮ ਕੀਤਾ ਸੀ, ਦੇ ਨਾਲ ਆਪਣੇ ਨਿਜ਼ੀ ਸਬੰਧਾਂ ਦਾ ਵੇਰਵਾ ਆਪਣੀ ਕਿਤਾਬ ਵਿਚ ਦੇਣ ਲਈ ਨਵਾਜ਼ੂਦੀਨ ਪਹਿਲਾ ਤੋਂ ਹੀ ਸੁਰਖਿਆ ਵਿਚ ਚੱਲ ਰਹੇ ਨੇ |

ਆਪਣੀ ਜ਼ਿੰਦਗੀ ਬਾਰੇ ਹੋਰ ਗੱਲਾਂ ਸਾਂਝੀਆਂ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਕਿਤਾਬ ਵਿਚ ਆਪਣੀ ਮਾਂ ਦਾ ਵੀ ਜ਼ਿਕਰ ਕੀਤਾ ਹੈ ਜੋ ਕਿ ਉਹਨਾਂ ਦੇ ਫੈਨਸ ਦੇ ਦਿਲਾਂ ਨੂੰ ਛੂ ਜਾਵੇਗਾ | ਆਪਣੀ ਮਾਂ Mehrunnisa ਦੇ ਜੀਵਨ ਸੰਘਰਸ਼ ਬਾਰੇ ਦੱਸਦਿਆਂ ਨਵਾਜ਼ੂਦੀਨ ਨੇ ਦੱਸਿਆ ਕਿ ਕਿਵੇਂ ਉਸਦੀ ਸਕੂਲ ਦੀ ਫੀਸ ਭਰਨ ਲਈ ਇੱਕ ਵਾਰ ਉਹਨਾਂ ਦੀ ਮਾਂ ਨੂੰ ਆਪਣੇ ਗਹਿਣੇ ਗਿਰਵੀ ਰੱਖਣੇ ਪਾਏ ਸਨ |

ਆਪਣੇ ਬਚਪਨ ਬਾਰੇ ਕੁਝ ਹੋਰ ਗੱਲਾਂ ਸਾਂਝੀਆਂ ਕਰਦਿਆਂ ਉਹਨਾਂ ਨੇ ਲਿਖਿਆ ਹੈ ਕਿ ਕਿਵੇਂ ਉਹਨਾਂ ਨੀ ਮਾਂ ਉਹਨਾਂ ਨੂੰ ਗੁੱਲੀ ਡੰਡਾ ,ਬੰਟੇ ਅਤੇ ਪਤੰਗ ਉਡਾਣ ਤੋਂ ਰੋਕਦੀ ਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਨਵਾਜ਼ੂਦੀਨ ਪੜ੍ਹ ਲਿਖ ਕੇ ਇੱਕ ਵੱਡਾ ਆਦਮੀ ਬਣੇ |

ਜੋ ਵੀ ਕਹੋ, ਨਵਾਜ਼ੂਦੀਨ ਅੱਜ ਆਪਣੀ ਜ਼ਿੰਦਗੀ ਦੇ ਜਿਸ ਪੜਾਅ ਤੇ ਨੇ ਉਸਨੂੰ ਦੇਖ ਕੇ ਤਾ ਇਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਮਾਂ ਦੇ ਦਿੱਤੇ ਸਾਰੇ ਬਲੀਦਾਨਾਂ ਦਾ ਮੁੱਲ ਪੈ ਗਿਆ ਹੈ |

 

Related Post