ਨਵਾਜ਼ੂਦੀਨ ਸਦੀਕੀ ਦਾ ਪਰਿਵਾਰ ਫਿਰ ਸੁਰਖੀਆਂ ਵਿੱਚ, ‘ਮਨਾ ਕਰਨ ਦੇ ਬਾਵਜੂਦ ਚਾਚਾ ਕਰਦੇ ਸਨ ਇਸ ਤਰ੍ਹਾਂ ਦੀਆਂ ਗੰਦੀਆਂ ਹਰਕਤਾਂ’ ਭਤੀਜੀ ਦਾ ਇਲਜ਼ਾਮ

By  Rupinder Kaler June 6th 2020 11:42 AM

ਨਵਾਜ਼ੂਦੀਨ ਸਦੀਕੀ ਦਾ ਪਰਿਵਾਰ ਫਿਰ ਸੁਰਖੀਆਂ ਵਿੱਚ ਹੈ । ਪਹਿਲਾਂ ਅਦਾਕਾਰ ਦੀ ਪਤਨੀ ਆਲੀਆ ਸਦੀਕੀ ਨੇ ਨਵਾਜ਼ੂਦੀਨ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ ਤੇ ਹੁਣ ਅਦਾਕਾਰ ਦੀ ਭਤੀਜੀ ਨੇ ਨਵਾਜ਼ੂਦੀਨ ਸਦੀਕੀ ਦੇ ਵੱਡੇ ਭਰਾ ਮਿਨਾਜ਼ੂਦੀਨ ਸਦੀਕੀ ’ਤੇ ਸਰੀਰਕ ਉਤਪੀੜਨ ਦਾ ਇਲਜ਼ਾਮ ਲਗਾਇਆ ਹੈ । ਇਹਨਾਂ ਇਲਜ਼ਾਮਾਂ ਵਿੱਚ ਉਸ ਨੇ ਕਿਹਾ ਹੈ ਕਿ ਅੰਕਲ ਮੈਨੂੰ ਗਲਤ ਤਰੀਕੇ ਨਾਲ ਛੂੰਹਦੇ ਸਨ ਤੇ ਜਦੋਂ ਮੈਂ ਇਸ ਦਾ ਵਿਰੋਧ ਕਰਦੀ ਸੀ ਤਾਂ ਮੈਨੂੰ ਬੁਰੀ ਤਰ੍ਹਾਂ ਕੁੱਟਦੇ ਸਨ ।

https://www.instagram.com/p/B_hosZVh5gN/

ਪਿੰਕਵਿਲਾ ਨੂੰ ਦਿੱਤੀ ਇੰਟਰਵਿਊ ਵਿੱਚ ਨਵਾਜ਼ੂਦੀਨ ਦੀ ਭਤੀਜੀ ਨੇ ਕਿਹਾ ਹੈ ‘ਮੈਂ ਜਦੋਂ 9 ਸਾਲ ਦੀ ਸੀ ਉਦੋਂ ਤੋਂ ਇਹ ਸਭ ਕੁਝ ਸ਼ੁਰੂ ਹੋ ਗਿਆ ਸੀ । ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਉਹ ਮੇਰੇ ਅੰਕਲ ਹਨ ਤੇ ਮੈਨੂੰ ਪਿਆਰ ਕਰਦੇ ਹਨ ਪਰ ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੈਨੂੰ ਇਸ ਸਭ ਦਾ ਅਹਿਸਾਸ ਹੋਇਆ ਕਿ ਮੇਰੇ ਨਾਲ ਗਲਤ ਹਰਕਤ ਹੁੰਦੀ ਹੈ । ਮੈਂ 14 ਸਾਲਾਂ ਦੀ ਸੀ ਤਾਂ ਅਸੀਂ ਪਰਿਵਾਰ ਦੇ ਨਾਲ ਬਾਹਰ ਗਏ ਸੀ । ਜਦੋਂ ਮੈਂ ਕਮਰੇ ਵਿੱਚ ਗੇਮ ਖੇਡ ਰਹੀ ਸੀ, ਤਾਂ ਉਹ ਮੇਰੇ ਕੋਲ ਆ ਕੇ ਲੇਟ ਗਏ ਤੇ ਮੈਨੂੰ ਫਿਰ ਛੂਹਣ ਲੱਗੇ’ ।

https://www.instagram.com/p/B80Y1Hvh5JW/

ਇਸ ਇੰਟਰਵਿਊ ਵਿੱਚ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ । ਨਵਾਜੂਦੀਨ ਦੀ ਭਤੀਜੀ ਦਾ ਦਾਅਵਾ ਹੈ ਕਿ ਉਸ ਕੋਲ ਕੁਝ ਤਸਵੀਰਾਂ ਹਨ ਜਿਹੜੀਆਂ ਇਸ ਗੱਲ ਦਾ ਸਬੂਤ ਹਨ ।

https://www.instagram.com/p/B3UQVG3h__x/

Related Post