ਭਾਰਤ ਆ ਕੇ ਦੁਨੀਆਂ ਵਿੱਚ ਮਸ਼ਹੂਰ ਹੋ ਗਈ ਸੀ ਇਹ ਕੁੜੀ, ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ ਇਸ ਕੁੜੀ ਦੇ ਗਾਣੇ

By  Rupinder Kaler August 30th 2019 05:13 PM

ਸਾਲ 1980 ਵਿੱਚ ਫ਼ਿਰੋਜ਼ ਖ਼ਾਨ ਦੀ ਫ਼ਿਲਮ ‘ਕੁਰਬਾਨੀ’ ਦੇ ਗਾਣੇ ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮਂੇ ਆਏ’ ਨੇ ਹਰ ਪਾਸੇ ਚਰਚੇ ਛੇੜ ਦਿੱਤੇ ਸਨ । ਹਰ ਡਿਸਕੋ ਵਿੱਚ ਇਹ ਹਿੰਦੀ ਗਾਣਾ ਹੀ ਵੱਜਦਾ ਸੀ । ਕੁਰਬਾਨੀ ਫ਼ਿਲਮ ਸੁਪਰਹਿਟ ਰਹੀ । ਪਰ ਇਹ ਗਾਣਾ ਬਲਾਕਬਾਸਟਰ ਰਿਹਾ । ਪੂਰੇ ਭਾਰਤ ਵਿੱਚ ਇਸ ਗਾਣੇ ਦੇ ਚਰਚੇ ਸ਼ੁਰੁ ਹੋ ਗਏ ਸਨ । ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਇਹ ਅਵਾਜ਼ ਕਿਸ ਦੀ ਹੈ ।

ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਹ ਗਾਣਾ ਪਾਕਿਸਤਾਨ ਦੀ ਪੌਪ ਗਾਇਕਾ ਨਾਜ਼ੀਆ ਹਸਨ ਨੇ ਗਾਇਆ ਹੈ ਤਾਂ ਉਹ ਦੰਗ ਰਹਿ ਗਏ । ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਾਜ਼ੀਆ ਦੀ ਉਮਰ ਸਿਰਫ਼ 15 ਸਾਲ ਹੈ ਤਾਂ ਉਹ ਨਾਜ਼ੀਆ ਦੀ ਤਾਰੀਫ ਕਰਨ ਤੋਂ ਨਹੀਂ ਸਨ ਰੁਕਦੇ । ਕੁਰਬਾਨੀ ਫ਼ਿਲਮ ਵਿੱਚ ਫ਼ਿਰੋਜ਼ ਖ਼ਾਨ, ਵਿਨੋਦ ਖੰਨਾ, ਜ਼ੀਨਤ ਅਮਾਨ, ਅਮਜਦ ਖ਼ਾਨ ਸਮੇਤ ਕਈ ਵੱਡੇ ਸਿਤਾਰੇ ਇਸ ਫ਼ਿਲਮ ਵਿੱਚ ਸਨ ।

ਪਰ ਫ਼ਿਲਮ ਨੂੰ ਹਿੱਟ ਕਰਾਉਣ ਦਾ ਸਿਹਰਾ ਨਾਜ਼ੀਆ ਹਸਨ ਦੇ ਸਿਰ ਤੇ ਹੀ ਬੱਝਿਆ ਸੀ ਕਿਉਂਕਿ ਉਸ ਦਾ ਗਾਇਆ ਗਾਣਾ ਡਿਸਕੋ ਵਿੱਚੋਂ ਨਿਕਲ ਕੇ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਗਿਆ ਸੀ । ਹਰ ਛੋਟਾ ਵੱਡਾ ਇਹ ਗਾਣਾ ਗਾਉਂਦਾ ਹੋਇਆ ਹੀ ਨਜ਼ਰ ਆਉਂਦਾ ਸੀ । ਇਸ ਤੋਂ ਬਾਅਦ 1981 ਵਿੱਚ ਡਿਸਕੋ ਦੀਵਾਨੇ ਕੈਸੇਟ ਆਈ ਇਸ ਕੈਸੇਟ ਨੇ ਏਸ਼ੀਆ ਦਾ ਸਭ ਤੋਂ ਵੱਧ ਵਿਕਣ ਵਾਲੀ ਕੈਸੇਟ ਦਾ ਰਿਕਾਰਡ ਬਣਾਇਆ ।

https://twitter.com/pid_gov/status/1113416657769324544

ਨਾਜ਼ੀਆ ਨੇ ਇਸ ਤੋਂ ਬਾਅਦ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦੇ ਗਾਣਿਆਂ ਦੇ ਨਾਂ ਛੇ ਕਰੋੜ ਰਿਕਾਰਡ ਵਿਕਣ ਦਾ ਦਾਵਾ ਹੁੰਦਾ ਹੈ ।ਨਾਜ਼ੀਆ ਹਸਨ ਛੋਟੀ ਉਮਰ ਵਿੱਚ ਹੀ ਸਭ ਤੋਂ ਮਸ਼ਹੂਰ ਹਸਤੀ ਬਣ ਗਈ ਸੀ ।

https://twitter.com/FaisalJavedKhan/status/1161188356832792576

ਉਹਨਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਉਹਨਾਂ ਦੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ । ਨਾਜ਼ੀਆ ਦਾ 35 ਸਾਲਾਂ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਰਕੇ ਦਿਹਾਂਤ ਹੋ ਗਿਆ ਸੀ ।

Related Post