ਰੀਆ ਚੱਕਰਵਰਤੀ ਦੇ ਘਰ ‘ਚ ਐਨਸੀਬੀ ਚਲਾਉਣ ਜਾ ਰਹੀ ਵੱਡਾ ਸਰਚ ਆਪ੍ਰੇਸ਼ਨ, ਹੋ ਸਕਦੇ ਨੇ ਵੱਡੇ ਖੁਲਾਸੇ

By  Shaminder September 4th 2020 12:11 PM

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ । ਰੀਆ ਇਸ ਮਾਮਲੇ ‘ਚ ਮੁੱਖ ਮੁਲਜ਼ਮ ਹੈ ਜਿਸ ਤੋਂ ਲਗਾਤਾਰ ਸੀਬੀਆਈ ਦੀ ਪੁੱਛਗਿੱਛ ਜਾਰੀ ਹੈ । ਇਸ ਦੇ ਨਾਲ ਹੀ ਰੀਆ ਦੀ ਚੈਟ ਤੋਂ ਵੀ ਕਈ ਖੁਲਾਸੇ ਹੋ ਰਹੇ ਨੇ । ਹੁਣ ਐਨਸੀਬੀ ਰੀਆ ਦੇ ਘਰ ‘ਚ ਛਾਪੇਮਾਰੀ ਦੀ ਤਿਆਰੀ ਕਰ ਰਹੀ ਹੈ ਅਤੇ ਖ਼ਬਰਾਂ ਇਹ ਵੀ ਹਨ ਕਿ ਟੀਮ ਜਲਦ ਹੀ ਰੀਆ ਦੇ ਘਰ ਦੀ ਤਲਾਸ਼ੀ ਲਏਗੀ । ਸੁਸ਼ਾਂਤ ਸਿੰਘ ਕੇਸ 'ਚ ਮੁੱਖ ਮੁਲਜ਼ਮ ਰਿਆ ਚਕ੍ਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੇ ਡਰੱਗ ਡੀਲਰ ਨਾਲ ਕਨੈਕਸ਼ਨ ਮਿਲੇ ਹਨ। ਇਸ ਦਰਮਿਆਨ ਜਾਂਚ ਪੜਤਾਲ ਲਈ  ਟੀਮ ਸਵੇਰੇ ਹੀ ਰਿਆ ਦੇ ਘਰ ਪਹੁੰਚ ਗਈ।

https://www.instagram.com/p/CEYg61Nnwoe/

ਇਸ ਟੀਮ ਨਾਲ ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਵੀ ਹਨ। ਕਿਹਾ ਕਿਹਾ ਜਾ ਰਿਹਾ ਕਿ ਰਿਆ ਦੇ ਘਰ 'ਤੇ ਵੱਡਾ ਸਰਚ ਆਪ੍ਰੇਸ਼ਨ ਚੱਲਣ ਵਾਲਾ ਹੈ। ਉੱਥੇ ਹੀ ਕੇਪੀਐਸ ਮਲਹੋਤਰਾ ਨੇ ਕਿਹਾ ਕਿ ਉਹ ਜਾਂਚ ਪ੍ਰਕਿਰਿਆ ਪੂਰੀ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਰਿਆ ਦੇ ਘਰ ਅਤੇ ਸੈਮੂਅਲ ਮਿਰਾਂਡਾ ਦੇ ਘਰ ਇਹ ਪ੍ਰਕਿਰਿਆ ਪੂਰੀ ਕਰਨ ਲਈ ਆਏ ਹਨ।

https://www.instagram.com/p/CDBHe9SH_Md/

ਰਿਆ ਅਤੇ ਸ਼ੌਵਿਕ ਦੇ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਕਿ ਰਿਆ ਸ਼ੌਵਿਕ ਨਾਲ ਡਰੱਗ ਮੰਗਣ ਬਾਰੇ ਗੱਲ ਕਰ ਰਹੀ ਹੈ। ਟੀਮ  ਦੇ 15 ਮਾਰਚ, 2020 ਦੀ ਵਟਸਐਪ ਚੈਟ ਹੱਥ ਲੱਗੀ। ਇਸ ਚੈਟ 'ਚ ਰਿਆ ਆਪਣੇ ਭਰਾ ਤੋਂ ਡਰੱਗ ਦੀ ਮੰਗ ਕਰ ਰਹੀ ਹੈ। ਰਿਆ ਇਸ 'ਚ ਕਿਸੇ ਤੀਜੇ ਸ਼ਖ਼ਸ ਦਾ ਜ਼ਿਕਰ ਕਰ ਰਹੀ ਹੈ। ਰਿਆ ਕਹਿ ਰਹੀ ਹੈ ਕਿ 'ਉਹ ਦਿਨ 'ਚ ਚਾਰ ਪੀਂਦਾ ਹੈ। ਇਸ ਲਈ ਉਸ ਹਿਸਾਬ ਨਾਲ ਪਲਾਨ ਕਰਨਾ। ਫਿਰ ਸ਼ੌਵਿਕ ਬੋਲਦਾ ਹੈ, ਔਰ ਬਡ, ਕੀ ਉਸ ਨੂੰ ਚਾਹੀਦਾ ਹੈ? ਰਿਆ ਕਹਿੰਦੀ ਹੈ, ਹਾਂ, ਬਡ ਵੀ। ਸ਼ੌਵਿਕ ਕਹਿੰਦੇ ਹਨ ਕਿ ਅਸੀਂ 5 ਗ੍ਰਾਮ ਬਡ ਲਾ ਸਕਦੇ ਹਾਂ। ਇਸ 'ਚ 20 ਸਿਗਰੇਟ ਬਣ ਸਕਦੀਆਂ ਹਨ।'

Related Post