ਕੋਰਟ ਨੇ ਸ਼ੌਵਿਕ ਤੇ ਮਿਰਾਂਡਾ ਨੂੰ 9 ਸਤੰਬਰ ਤਕ ਐੱਨਸੀਬੀ ਦੀ ਹਿਰਾਸਤ 'ਚ ਭੇਜਿਆ

By  Shaminder September 5th 2020 06:01 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਜਿਨ੍ਹਾਂ ਦੇ ਘਰ ਬੀਤੇ ਦਿਨ ਐੱਨਸੀਬੀ ਨੇ ਰੇਡ ਕੀਤੀ ਸੀ । ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਏਸਪਲੇਨੇਡ ਕੋਰਟ ਨੇ ਨੌ ਸਤੰਬਰ ਤਕ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹਿਰਾਸਤ 'ਚ ਭੇਜ ਦਿੱਤਾ ਹੈ।

https://www.instagram.com/p/CA9l39tn_-K/

ਇਸ ਤੋਂ ਇਲਾਵਾ ਕੋਰਟ ਨੇ ਡਰੱਗਜ਼ ਪੇਡਲਰ ਕਾਈਜਨ ਇਬ੍ਰਾਹਿਮ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਕੋਰਟ 'ਚ ਪੇਸ਼ੀ ਤੋਂ ਪਹਿਲਾਂ ਸ਼ੌਵਿਕ ਮਿਰਾਂਡਾ, ਜੈਦ ਵਿਲਾਤਰਾ ਤੇ ਕਾਈਜਨ ਦਾ ਸਾਇਨ ਹਸਪਤਾਲ 'ਚ ਕੋਰੋਨਾ ਵਾਇਰਸ ਟੈਸਟ ਹੋਇਆ। ਸ਼ੌਵਿਕ ਤੇ ਮਿਰਾਂਡਾ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

https://www.instagram.com/p/CAiApt8nZUP/

ਰੀਆ ਚੱਕਰਵਰਤੀ ਦੀ ਮੌਤ ਮਾਮਲੇ ਦੇ ਡਰੱਗ ਡੀਲਰਾਂ ਨਾਲ ਜੁੜਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਜਲਦ ਦੀ ਐੱਨਸੀਬੀ ਦੀ ਟੀਮ ਰੀਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਸ਼ੁਰੂ ਕਰ ਸਕਦੀ ਹੈ। ਇਹ ਖ਼ਦਸ਼ਾ ਸ਼ੁੱਕਰਵਾਰ ਸਵੇਰੇ ਸੱਚ ਸਾਬਤ ਹੋਇਆ, ਜਦੋਂ 6.30 ਵਜੇ ਹੀ ਐੱਨਸੀਬੀ ਦੀ ਦੋ ਟੀਮਾਂ ਨੇ ਵੱਖ-ਵੱਖ ਰੀਆ ਚੱਕਰਵਰਤੀ ਤੇ ਮਿਰਾਂਡਾ ਦੇ ਘਰਾਂ 'ਤੇ ਛਾਪਾ ਮਾਰਿਆ ਸੀ।

Related Post