ਇਸ ਅਦਾਕਾਰਾ ਲਈ ਗੋਵਿੰਦਾ ਨੇ ਤੋੜ ਦਿੱਤੀ ਸੀ ਆਪਣੀ ਮੰਗਣੀ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਦਿਨ

By  Rupinder Kaler November 9th 2019 04:41 PM -- Updated: November 15th 2019 11:19 AM

90 ਦੇ ਦਹਾਕੇ ਵਿੱਚ ਨੀਲਮ ਕੋਠਾਰੀ ਬਾਲੀਵੁੱਡ ਦਾ ਵੱਡਾ ਨਾਂਅ ਬਣਕੇ ਉੱਭਰੀ ਸੀ । ਦਰਸ਼ਕਾਂ ਨੂੰ ਉਹਨਾਂ ਦੀਆਂ ਗੋਵਿੰਦਾ ਨਾਲ ਕਈ ਫ਼ਿਲਮਾਂ ਯਾਦ ਹੋਣਗੀਆਂ । ਨੀਲਮ 9 ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ, ਭਾਵੇਂ ਉਹ ਏਨੀਂ ਦਿਨੀਂ ਫ਼ਿਲਮਾਂ ਤੋਂ ਦੂਰ ਹੋ ਗਈ ਹੈ ਪਰ ਕਿਤੇ ਨਾ ਕਿਤੇ ਉਹ ਦਿਖਾਈ ਦੇ ਹੀ ਜਾਂਦੀ ਹੈ । ਨੀਲਮ ਦਾ ਜਨਮ ਹਾਂਗਕਾਂਗ ਵਿੱਚ ਹੋਇਆ ਸੀ ਤੇ ਪਰਵਰਿਸ਼ ਬੈਂਕਾਕ ਵਿੱਚ ਹੋਈ ਸੀ ।

https://www.instagram.com/p/BOkKfZDjmRt/

ਨੀਲਮ ਦਾ ਫ਼ਿਲਮਾਂ ਵਿੱਚ ਆਉਣ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ । ਨੀਲਮ ਮੁਬੰਈ ਵਿੱਚ ਘੁੰਮਣ ਆਈ ਸੀ ਇਸ ਦੌਰਾਨ ਉਸ ਨੂੰ ਡਾਇਰੈਕਟਰ ਰਮੇਸ਼ ਬਹਿਲ ਨੇ ਦੇਖ ਲਿਆ ਤੇ ਇੱਕ ਫ਼ਿਲਮ ਲਈ ਅਪਰੋਚ ਕੀਤਾ ।

ਨੀਲਮ ਨੇ 1984 ਵਿੱਚ ਆਈ ਫ਼ਿਲਮ ਜਵਾਨੀ ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਸੀ । ਇਹ ਫ਼ਿਲਮ ਭਾਵੇਂ ਫਲਾਪ ਰਹੀ ਪਰ ਨੀਲਮ ਦੀ ਖੂਬਸੂਰਤੀ ਤੇ ਅਦਾਕਾਰੀ ਦੀ ਕਾਫੀ ਤਾਰੀਫ ਹੋਈ ।

ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਕੀਤੀਆਂ । ਨੀਲਮ ਨੇ ਆਮਿਰ ਖ਼ਾਨ ਤੇ ਸਲਮਾਨ ਖ਼ਾਨ ਨਾਲ ਵੀ ਕੰਮ ਕੀਤਾ । ਨੀਲਮ ਨੇ ਗੋਵਿੰਦਾ ਨਾਲ 10 ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿੱਚ 6 ਹਿੱਟ ਹੋਈਆਂ ।ਨੀਲਮ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਗੋਵਿੰਦਾ ਨਾਲ ਲੰਮਾ ਅਫੇਅਰ ਚੱਲਿਆ ।ਇਸ ਦੌਰਾਨ ਗੋਵਿੰਦਾ ਸੁਨੀਤਾ ਨੂੰ ਵੀ ਡੇਟ ਕਰ ਰਹੇ ਸਨ ।ਨੀਲਮ ਕਰਕੇ ਗੋਵਿੰਦਾ ਤੇ ਸੁਨੀਤਾ ਦੀ ਬਹੁਤ ਲੜਾਈ ਹੋਈ ।

https://www.instagram.com/p/B2tRpAhgv_U/

ਇੱਥੋਂ ਤੱਕ ਕਿ ਨੀਲਮ ਕਰਕੇ ਗੋਵਿੰਦਾ ਨੇ ਸੁਨੀਤਾ ਨਾਲ ਆਪਣੀ ਮੰਗਣੀ ਵੀ ਤੋੜ ਦਿੱਤੀ । ਪਰ ਗੋਵਿੰਦਾ ਦੀ ਮਾਂ ਚਾਹੁੰਦੀ ਸੀ ਕਿ ਜੇ ਗੋਵਿੰਦਾ ਨੇ ਸੁਨੀਤਾ ਨੂੰ ਜੁਬਾਨ ਦਿੱਤੀ ਹੈ ਤਾਂ ਉਹ ਉਸ ਨਾਲ ਵਿਆਹ ਕਰੇ । ਗੋਵਿੰਦਾ ਨੇ ਆਪਣੀ ਮਾਂ ਕਰਕੇ ਨੀਲਮ ਨੂੰ ਛੱਡ ਦਿੱਤਾ । ਨੀਲਮ ਨੇ ਅਦਾਕਾਰ ਸਮੀਰ ਸੋਨੀ ਨਾਲ 2011 ਵਿੱਚ ਵਿਆਹ ਕਰ ਲਿਆ । ਵਿਆਹ ਦੇ ਦੋ ਸਾਲਾਂ ਬਾਅਦ ਇਸ ਜੋੜੀ ਨੇ ਇੱਕ ਬੇਟੀ ਨੂੰ ਗੋਦ ਲਿਆ ।

https://www.instagram.com/p/B4Hbh7egVfa/

Related Post