ਨੀਨਾ ਗੁਪਤਾ ਦਾ ਛਲਕਿਆ ਦਰਦ, ਕੁੜੀਆਂ ਨੂੰ ਦਿੱਤੀ ਸਲਾਹ ‘ਇਸ ਤਰ੍ਹਾਂ ਦੇ ਬੰਦਿਆਂ ਦੇ ਪਿਆਰ ’ਚ ਨਾ ਪੈਣ’

By  Rupinder Kaler March 3rd 2020 01:46 PM

ਨੀਨਾ ਗੁਪਤਾ 60 ਦੀ ਉਮਰ ਵਿੱਚ ਵੀ ਫ਼ਿਲਮਾਂ ਵਿੱਚ ਐਕਟਿਵ ਹੈ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਰਿਲੀਜ਼ ਹੋਈ ਹੈ । ਫ਼ਿਲਮ ਵਿੱਚ ਨੀਨਾ ਨੇ ਅਦਾਕਾਰ ਗਜਰਾਜ ਰਾਵ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ । ਨੀਨਾ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿੰਦੀ ਹੈ । ਨੀਨਾ ਆਪਣੀਆਂ ਬੋਲਡ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ।

https://www.instagram.com/p/B8y4jNCFMt6/

ਹਾਲ ਹੀ ਵਿੱਚ ਨੀਨਾ ਰਿਸ਼ਤਿਆਂ ਨੂੰ ਲੈ ਕੇ ਗੱਲ ਕਰਦੀ ਹੋਈ ਨਜ਼ਰ ਆਈ ਹੈ । ਨੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾ ਨੇ ਕੁੜੀਆਂ ਤੇ ਔਰਤਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ‘ਉਹ ਕਦੇ ਵੀ ਵਿਆਹੇ ਹੋਏ ਮਰਦ ਦੇ ਪਿਆਰ ਵਿੱਚ ਨਾ ਪੈਣ’ । ਇਸ ਵੀਡੀਓ ਵਿੱਚ ਨੀਨਾ ਆਪਣੀ ਨਿੱਜੀ ਤਜ਼ਰਬੇ ਨੂੰ ਬਿਆਨ ਕਰ ਰਹੀ ਹੈ ।

https://www.instagram.com/p/B9GTVxHl_93/

ਉਹਨਾਂ ਨੇ ਦੱਸਿਆ ਕਿ ਕਿ ਵਿਆਹੇ ਹੋਏ ਬੰਦੇ ਨਾਲ ਅਫੇਅਰ ਹੋਣ ਤੋਂ ਬਾਅਦ ਅਜਿਹੇ ਹਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਸ ਦਾ ਅੰਤ ਬੁਰਾ ਹੁੰਦਾ ਹੈ । ਨੀਨਾ ਨੇ ਕਿਹਾ ਹੈ ਕਿ ‘ਤੁਸੀਂ ਉਸ ਨਾਲ ਨਾਈਟ ਸਪੈਂਡ ਕਰਨਾ ਚਾਹੋਗੇ, ਇਸ ਤੋਂ ਬਾਅਦ ਤੁਸੀਂ ਉਸ ਨਾਲ ਵਿਆਹ ਕਰਨਾ ਚਾਹੋਗੇ, ਤੁਸੀਂ ਉਸ ਤੇ ਦਬਾਅ ਬਣਾਓਗੇ ਕਿ ਤਲਾਕ ਲੈ ਤੇ ਵਿਆਹ ਕਰ। ਇਸ ਤੋਂ ਬਾਅਦ ਤੁਹਾਨੂੰ ਗੁੱਸਾ ਆਉਣ ਲੱਗ ਜਾਂਦਾ ਹੈ’ ।

https://www.instagram.com/p/B9MWFFTFVH2/

ਨੀਨਾ ਨੇ ਕਿਹਾ ਕਿ ‘ਕਦੇ ਕਦੇ ਤੁਹਾਡਾ ਮਨ ਕਰੇਗਾ ਕਿ ਤੁਸੀਂ ਉਸ ਦੀ ਵਾਈਫ ਨੂੰ ਫੋਨ ਕਰਕੇ ਸਭ ਕੁਝ ਦੱਸ ਦਵੋ ਕਿ ਤੇਰਾ ਪਤੀ ਕਿਸ ਤਰ੍ਹਾਂ ਦਾ ਹੈ, ਫਿਰ ਮਨ ਕਹਿੰਦਾ ਹੈ ਛੱਡ ਯਾਰ ਕੀ ਵਿਵਾਦ ਵਿੱਚ ਪੈਣਾ ਹੈ । ਸੱਚ ਕਹਾਂ ਤਾਂ ਕਦੇ ਵੀ ਵਿਆਹੇ ਬੰਦੇ ਨਾਲ ਪਿਆਰ ਵਿੱਚ ਨਾ ਪੈਣਾ । ਮੈਂ ਇਹ ਸਭ ਕੁਝ ਕੀਤਾ ਹੈ, ਮੈਂ ਬਹੁਤ ਕੁਝ ਸਹਿਆ ਹੈ । ਇਸੇ ਲਈ ਕਹਿ ਰਹੀਂ ਹਾਂ ਕਿ ਪਲੀਜ ਕਦੇ ਵੀ ਇਸ ਤਰ੍ਹਾਂ ਨਾ ਕਰਨਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਨਾ ਗੁਪਤਾ ਕ੍ਰਿਕੇਟਰ ਵਿਵਿਯਨ ਰਿਚਰਡ ਦੇ ਪਿਆਰ ਵਿੱਚ ਪਈ ਸੀ , ਵਿਆਹ ਤੋਂ ਪਹਿਲਾਂ ਹੀ ਨੀਨਾ ਪ੍ਰੈਗਨੇਂਟ ਹੋ ਗਈ ਸੀ ਜਿਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਟੁੱਟ ਗਿਆ ।

https://www.instagram.com/p/B9OhLDAFYzN/

Related Post