ਭਰਾ ਦੀ ਬਰਸੀ ’ਤੇ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨੇ ਪਾਈ ਭਾਵੁਕ ਪੋਸਟ …!

By  Rupinder Kaler May 15th 2020 10:12 AM

ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨੇ ਬੀਤੇ ਦਿਨ ਆਪਣੇ ਚਚੇਰੇ ਭਰਾ ਮਾਈਕਲ ਦੀ ਬਰਸੀ ’ਤੇ ਉਸ ਦੀ ਤਸਵੀਰ ਸਾਂਝੀ ਕਰਕੇ ਉਸ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ । ਬਾਜਵਾ ਭੈਣਾਂ ਨੇ ਮਾਈਕਲ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇਹਨਾਂ ਤਸਵੀਰਾਂ ਨੂੰ ਬਹੁਤ ਹੀ ਭਾਵੁਕ ਕੈਪਸ਼ਨ ਦਿੱਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਕਡਾਊਨ ਦੇ ਚੱਲਦੇ ਨੀਰੂ ਬਾਜਵਾ ਤੇ ਰੂਬੀਨਾ ਬਾਜਵਾ ਨੇ ਆਪਣੇ ਘਰ ਵਿੱਚ ਹੀ ਸਮਾਂ ਗੁਜ਼ਾਰ ਰਹੀਆਂ ਹਨ ।

https://www.instagram.com/p/CAKHZGmllfQ/?utm_source=ig_embed

ਜੇਕਰ ਕਰੋਨਾ ਬਰਗੀ ਮਹਾਂਮਾਰੀ ਨਾ ਫੈਲਦੀ ਤਾਂ ਸ਼ਾਇਦ ਇਹ ਦੋਵੇਂ ਭੈਣਾਂ ‘ਬਿਊਟੀਫੁਲ ਬਿੱਲੋ’ ਵਿੱਚ ਨਜ਼ਰ ਆਉਂਦੀਆਂ । ਹੁਣ ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦੀ ਜਾਣਕਾਰੀ ਹਾਲੇ ਨਹੀਂ ਦਿੱਤੀ ਗਈ । ਇਸ ਤੋਂ ਇਲਾਵਾ ਬਾਜਵਾ ਭੈਣਾਂ ਹੋਰ ਵੀ ਕਈ ਪ੍ਰੋਜੈਕਟਾਂ ’ਤੇ ਕੰਮ ਕਰ ਰਹੀਆਂ ਹਨ ਤੇ ਇਹ ਪ੍ਰੋਜੈਕਟ ਲਾਕਡਾਊਨ ਖਤਮ ਹੋਣ ਤੇ ਦੁਬਾਰਾ ਸ਼ੁਰੂ ਹੋ ਸਕਦੇ ਹਨ ।

https://www.instagram.com/p/CAKGOWfBkui/?utm_source=ig_embed

Related Post