ਨੀਰੂ ਬਾਜ਼ਵਾ ਨੇ ਇਸ ਮਿਊਜ਼ਿਕ ਵੀਡੀਓ 'ਚ ਸਭ ਤੋਂ ਪਹਿਲਾਂ ਕੀਤਾ ਸੀ ਕੰਮ

By  Rupinder Kaler July 16th 2019 04:46 PM

ਨੀਰੂ ਬਾਜਵਾ ਪਾਲੀਵੁੱਡ ਦੀ ਟਾਪ ਦੀਆਂ ਹੀਰੋਇਨਾਂ ਵਿੱਚ ਸ਼ੁਮਾਰ ਹੁੰਦੀ ਹੈ । ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਮਨਮੋਹਨ ਸਿੰਘ ਦੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਰਾਹੀਂ ਪਾਲੀਵੁੱਡ ਵਿੱਚ ਅਂੈਟਰੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਕੀਤੀਆਂ ਤੇ ਅੱਜ ਉਹ ਪੰਜਾਬੀ ਇੰਡਸਟਰੀ ਦੀ ਟਾਪ ਦੀ ਹੀਰੋਇਨ ਹੈ ।ਨੀਰੂ ਦੇ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ 20 ਅਕਤੂਬਰ, 1980 ਨੂੰ ਜਨਮੀ ਨੀਰੂ ਦੇ ਪਿਤਾ ਬਠਿੰਡਾ ਤੇ ਮਾਤਾ ਫਤਿਹਗੜ੍ਹ ਸਾਹਿਬ ਨਾਲ ਸਬੰਧ ਰੱਖਦੇ ਸਨ ।

https://www.instagram.com/p/Bz40li3hnr1/

ਨੀਰੂ ਨੂੰ ਕਰੀਅਰ ਦੀ ਸ਼ੁਰੂਆਤ ਵਿੱਚ ਕਾਫੀ ਸੰਘਰਸ਼ ਕਰਨਾ ਪਿਆ । ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਮਿਊਜ਼ਿਕ ਵੀਡੀਓਜ਼ ਕੀਤੀਆਂ, ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਕਮਲ ਹੀਰ ਦੇ ਗੀਤ 'ਕੁੜੀਏ ਨੀਂ ਸੱਗੀ ਫੁੱਲ ਵਾਲੀਏ' ਦੀ ਵੀਡੀਓ 'ਚ ਬਤੌਰ ਮਾਡਲ ਕੰਮ ਕੀਤਾ। ਇਸ ਤੋਂ ਬਾਅਦ ਪਾਕਿਸਤਾਨੀ ਗਾਇਕ ਆਤਿਫ ਅਸਲਮ ਦੀ ਐਲਬਮ 'ਦੂਰੀ' ਦੇ  ਗੀਤ 'ਹਮ ਕਿਸੀ ਗਲੀ ਸੇ' ਵਿੱਚ ਕੰਮ ਕੀਤਾ।

ਫਿਰ ਬਹੁ-ਚਰਚਿਤ ਪ੍ਰੋਗਰਾਮ 'ਨੱਚ ਬੱਲੀਏ' ਵਿੱਚ ਕੰਮ ਕੀਤਾ।ਨੀਰੂ ਦੀ ਬਤੌਰ ਅਦਾਕਾਰ ਪਛਾਣ ਡੀ.ਡੀ. ਵੰਨ ਦੇ ਲੜੀਵਾਰ ਨਾਟਕ 'ਹਰੀ ਮਿਰਚੀ' ਨਾਲ ਬਣੀ । ਇਸ ਤੋਂ ਬਾਅਦ ਉਹਨਾਂ ਨੇ ਨਿੱਜੀ ਚੈਨਲਾਂ ਦੇ ਲੜੀਵਾਰ ਨਾਟਕ 'ਏਕ ਪ੍ਰੇਮ ਕਹਾਣੀ' ਤੇ ਲੜੀਵਾਰ 'ਜੀਤ' ਵਿੱਚ ਕੰਮ ਕੀਤਾ ।

ਇਸ ਤੋਂ ਬਾਅਦ ਨਿਰਦੇਸ਼ਕ ਮਨਮੋਹਨ ਸਿੰਘ ਨੇ ਨੀਰੂ ਨੂੰ ਆਪਣੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਲਈ ਬਤੌਰ ਨਾਇਕਾ ਚੁਣਿਆ। ਇਸ ਫਿਲਮ ਤੋਂ ਨੀਰੂ ਦੀ ਐਸੀ ਸ਼ੁਰੂਆਤ ਹੋਈ ਕਿ ਹੁਣ ਜੋ ਵੀ ਹਨ ਤੁਹਾਡੇ ਸਾਹਮਣੇ ਹੈ।

 

Related Post