ਨੀਰੂ ਬਾਜਵਾ ਦੀ ਨਵੀਂ ਫਿਲਮ 'ਮੁੰਡਾ ਹੀ ਚਾਹੀਦਾ' ਦਾ ਪਹਿਲਾ ਪੋਸਟਰ ਆਇਆ ਸਾਹਮਣੇ 

By  Rupinder Kaler February 6th 2019 11:42 AM

ਬਾਲੀਵੁੱਡ ਵਾਂਗ ਹੁਣ ਪਾਲੀਵੁੱਡ ਵਿੱਚ ਵੀ ਕਮੇਡੀ ਜਾਂ ਫਿਰ ਲਵ ਸਟੋਰੀ ਤੋਂ ਹੱਟ ਕੇ ਨਵੇਂ ਕੰਸੈਪਟ ਤੇ ਫਿਲਮਾਂ ਬਣਨ ਲੱਗੀਆ ਹਨ । ਕੁਝ ਦਿਨ ਪਹਿਲਾਂ ਹੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਲੀ ਫਿਲਮ ਉੜਾ ਆੜਾ ਰਿਲੀਜ਼ ਹੋਈ ਹੈ । ਇਸ ਫਿਲਮ ਦੀ ਸਫਲਤਾ ਤੋਂ ਬਾਅਦ ਨੀਰੂ ਬਾਜਵਾ ਦੀ ਨਵੀਂ ਫਿਲਮ ਆਉਣ ਵਾਲੀ ਹੈ ਜਿਸ ਦਾ ਪੋਸਟਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਕੀਤਾ ਹੈ ।

ਫਿਲਮ ਦੇ ਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ "ਮੁੰਡਾ ਹੀ ਚਾਹੀਦਾ" ਹੈ । ਜਿਸ ਤਰ੍ਹਾਂ ਦਾ ਫਿਲਮ ਦਾ ਨਾਂ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਫਿਲਮ ਭਰੂਣ ਹੱਤਿਆ 'ਤੇ ਹੋਵੇਗੀ । ਨੀਰੂ ਬਾਜਵਾ ਐਕਟਰੈੱਸ ਦੇ ਨਾਲ ਨਾਲ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹੈ । ਇਸ ਲਈ ਇਹ ਫਿਲਮ ਨੀਰੂ ਬਾਜਵਾ ਹੀ ਪ੍ਰੋਡਿਊਸ ਕਰ ਰਹੀ ਹੈ । ਇਸ ਤੋਂ ਪਹਿਲਾਂ ਨੀਰੂ ਬਾਜਵਾ ਸਰਗੀ ਤੇ ਚੰਨੋ ਕਮਲੀ ਯਾਰ ਦੀ ਨਾਂ ਹੇਠ ਫਿਲਮਾਂ ਬਣਾ ਚੁੱਕੀ ਹੈ ।

https://www.instagram.com/p/BtWQCgNnyYv/?utm_source=ig_embed

https://www.instagram.com/p/BtWQobpHsqG/?utm_source=ig_embed

ਹੁਣ ਨੀਰੂ ਮੁੰਡਾ ਹੀ ਚਾਹੀਦਾ ਫਿਲਮ ਬਣਾ ਰਹੀ ਹੈ ਇਹ ਉਹਨਾਂ ਦੇ ਪ੍ਰੋਡਕਸ਼ਨ ਹੇਠ ਬਣਨ ਵਾਲੀ ਤੀਜੀ ਫਿਲਮ ਹੈ । ਨੀਰੂ ਬਾਜਵਾ ਦੀ ਕੁਝ ਦਿਨ ਪਹਿਲਾਂ ਹੀ ਉੜਾ ਆੜਾ ਫਿਲਮ ਰਿਲੀਜ਼ ਹੋਈ ਹੈ ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਹੁਲਾਰਾ ਮਿਲਿਆ ਹੈ ।

Related Post