ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018 'ਚ ਨੀਰੂ ਬਾਜਵਾ ਵੱਲੋਂ ਲੌਂਗ ਲਾਚੀ ਗੀਤ 'ਤੇ ਦਿੱਤੀ ਪਰਫਾਰਮੈਂਸ ਨੇ ਯੂਟਿਊਬ 'ਤੇ ਹਾਸਲ ਕੀਤੇ 33 ਮਿਲੀਅਨ ਵੀਵਰਜ਼

By  Shaminder April 1st 2019 03:52 PM

ਪੀਟੀਸੀ ਪੰਜਾਬੀ ਵੱਲੋਂ ਦੋ ਹਜ਼ਾਰ ਅਠਾਰਾਂ 'ਚ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018 ਦੇ ਦੌਰਾਨ ਨੀਰੂ ਬਾਜਵਾ ਅਤੇ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਨੇ "ਤੂੰ ਲੌਂਗ 'ਤੇ ਮੈਂ ਲਾਚੀ ਤੇਰੇ ਪਿੱਛੇ ਆ ਗੁਆਚੀ" ਲਾਈਵ ਪਰਫਾਰਮੈਂਸ ਦਿੱਤੀ ਸੀ ਅਤੇ ਇਸ ਪਰਫਾਰਮੈਂਸ ਦੇ ਵੀਡੀਓ ਨੇ ਹੁਣ ਤੱਕ ਤੈਤੀ ਮਿਲੀਅਨ ਵਿਊਜ਼ ਹਾਸਲ ਕਰ ਰਹੇ ਨੇ ਅਤੇ ਇਹ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ।

ਹੋਰ ਵੇਖੋ :ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੇ ਪਸੰਦੀਦਾ ਗੀਤ ‘ਤੇ ਨੀਰੂ ਕਰ ਰਹੀ ਡਾਂਸ ,ਵੇਖੋ ਵੀਡਿਓ

https://www.youtube.com/watch?v=Ny6T1WyLK2k

ਇਹ ਫ਼ਿਲਮ ਲੌਂਗ ਲਾਚੀ ਦਾ ਗੀਤ ਸੀ,ਜਿਸ 'ਤੇ ਨੀਰੂ ਬਾਜਵਾ ਨੇ ਪਰਫਾਰਮੈਂਸ ਦਿੱਤੀ । ਇਸ ਵੀਡੀਓ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਵੇਖ ਰਹੇ ਨੇ । ਇਹ ਗੀਤ ਫ਼ਿਲਮ ਲੌਂਗ ਲਾਚੀ ਦਾ ਗੀਤ ਸੀ ।

neeru bajwa neeru bajwa

ਜਿਸ ਨੂੰ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ । ਇਸ ਫ਼ਿਲਮ 'ਚ ਨੀਰੂ ਬਾਜਵਾ ਨੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਇੱਕ ਕੁੜੀ ਦਾ ਕਿਰਦਾਰ ਨਿਭਾਇਆ ਸੀ ਅਤੇ ਜਿਸ ਨੂੰ ਗਾਉਣ ਦਾ ਸ਼ੌਕ ਹੁੰਦਾ ਹੈ ਅਤੇ ਸਹੁਰੇ ਘਰ ਜਾ ਕੇ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਕਰਦੀ ਹੈ ।

Related Post