ਨੀਰੂ ਬਾਜਵਾ ਦੀਆਂ ਨਵ-ਜਨਮੀਆਂ ਧੀਆਂ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਅਦਾਕਾਰਾ ਪਰਿਵਾਰ ਨਾਲ ਆਈ ਨਜ਼ਰ

By  Shaminder August 28th 2020 10:26 AM

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਇਸ ‘ਚ ਉਨ੍ਹਾਂ ਦੀਆਂ ਨਿੱਕੀਆਂ ਧੀਆਂ ਆਲੀਆ ਤੇ ਅਕੀਰਾ ਵੀ ਵਿਖਾਈ ਦੇ ਰਹੀਆਂ ਨੇ ਜੋ ਕਿ ਬਹੁਤ ਹੀ ਕਿਊਟ ਹਨ । ਨੀਰੂ ਬਾਜਵਾ ਨੇ ਇਹ ਤਸਵੀਰਾਂ ਬੀਤੇ ਦਿਨ ਆਪਣੇ ਜਨਮ ਦਿਨ ‘ਤੇ ਖਿਚਵਾਈਆਂ ਜਿਸ ਨੂੰ ਕਿ ਉਨ੍ਹਾਂ ਨੇ ਆਪਣੇ ਫੈਨਸ ਲਈ ਵੀ ਸਾਂਝਾ ਕੀਤਾ ।

https://www.instagram.com/p/CEanaGuhZ5Y/

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਆਪਣੇ ਪੂਰੇ ਪਰਿਵਾਰ ਦੇ ਨਾਲ ਵਿਖਾਈ ਦੇ ਰਹੇ ਨੇ ।ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਨੇ । ਉੇਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਕੀਤੀ ਸੀ।

https://www.instagram.com/p/CD3H8sXhmGP/

ਸ਼ੁਰੂਆਤੀ ਦੌਰ ‘ਚ ਉਹ ਬੈਕਗ੍ਰਾਊਂਡ ਡਾਂਸਰ ਦੇ ਤੌਰ ‘ਤੇ ਕੰਮ ਕਰਦੇ ਸਨ । ਜਿਸ ਤੋਂ ਬਾਅਦ ਬਾਲੀਵੁੱਡ ‘ਚ ਉਨ੍ਹਾਂ ਨੂੰ ਦੇਵ ਅਨੰਦ ਸਣੇ ਹੋਰ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ।

Related Post