ਏਨੀ ਸੀ ਨੀਰੂ ਬਾਜਵਾ ਦੀ ਪਹਿਲੀ ਸਾਈਨਿੰਗ ਅਮਾਊਂਟ, ਕੀ ਤੁਸੀਂ ਜਾਣਦੇ ਹੋ ਪਹਿਲੀ ਵਾਰ ਕਿਸ ਗਾਣੇ ‘ਚ ਦਿਖੀ ਸੀ ਅਦਾਕਾਰਾ !

By  Shaminder April 28th 2020 12:01 PM

ਨੀਰੂ ਬਾਜਵਾ ਪਾਲੀਵੁੱਡ ਦੀ ਅਜਿਹੀ ਅਦਾਕਾਰਾ ਜਿਸ ਨੇ ਇੰਡਸਟਰੀ ਨੂੰ ਕਈ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਕੰਮ ਕੀਤਾ ਹੈ ਅਤੇ ਬਾਲੀਵੁੱਡ ਤੋਂ ਹੀ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਅੱਜ ਉਨਾਂ ਦਾ ਨਾਮ ਕਾਮਯਾਬ ਹੀਰੋਇਨਾਂ ਦੀ ਸੂਚੀ ‘ਚ ਆਉਂਦਾ ਹੈ । ਪਰ ਕਾਮਯਾਬੀ ਦੀਆਂ ਇਹ ਬੁਲੰਦੀਆਂ ‘ਤੇ ਉਨ੍ਹਾਂ ਲਈ ਪਹੁੰਚਣਾ ਏਨਾਂ ਅਸਾਨ ਨਹੀਂ ਸੀ ।

https://www.instagram.com/p/B_fhBwmFpVs/

ਇਸ ਕਾਮਯਾਬੀ ਪਿੱਛੇ ਉਨ੍ਹਾਂ ਦਾ ਲੰਮਾ ਸੰਘਰਸ਼ ਤੇ ਕਈ ਸਾਲਾਂ ਦੀ ਮਿਹਨਤ ਹੈ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਹਿਲੇ ਪੰਜਾਬੀ ਪ੍ਰੋਜੈਕਟ ਬਾਰੇ ਦੱਸਣ ਜਾ ਰਹੇ ਹਾਂ । ਜਿਸ ਲਈ ਉਨ੍ਹਾਂ ਨੂੰ ਮਹਿਜ਼ 3500 ਰੁਪਏ ਦੀ ਸਾਈਨਿੰਗ ਅਮਾਊਂਟ ਮਿਲੀ ਸੀ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਗਾਇਕ ਕਮਲਹੀਰ ਦੇ ਨਾਲ ਆਏ ਇੱਕ ਗੀਤ ਦਾ ਵੀਡੀਓ ਹੈ ।ਜੋ ਕਿ ਉਸ ਸਮੇਂ ਦਾ ਇੱਕ ਹਿੱਟ ਗੀਤ ਸੀ ।

https://www.instagram.com/p/B_gwlntljYU/

ਇਹ ਗੀਤ 2002 ‘ਚ ਆਇਆ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ “ਓ ਮਾਈ ਗਾਡ 2002 ‘ਚ ਇਹ ਮੇਰਾ ਪਹਿਲਾ ਅਸਾਈਨਮੈਂਟ ਸੀ, ਮੈਨੂੰ ਇਸ ਵੀਡੀਓ ਲਈ 3500 ਰੁਪਏ ਮਿਲੇ ਸੀ ਅਤੇ ਲੱਗਪੱਗ 20 ਘੰਟੇ ਤੱਕ ਲਗਾਤਾਰ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਸੀ ਅਤੇ ਇਸ ਗਾਣੇ ਨੂੰ ਲੈ ਕੇ ਮੇਰਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ ।

https://www.instagram.com/p/B_Of-sOlkOZ/

ਮੈਂ ਬਹੁਤ ਹੀ ਉਤਸ਼ਾਹਿਤ ਸੀ ਇਸ ਗਾਣੇ ਨੂੰ ਲੈ ਕੇ ਅਤੇ ਮੇਰੇ ‘ਚ ਕਿੰਨੀ ਐਨਰਜੀ ਸੀ ਇਹ ਮੈਂ ਹੀ ਜਾਣਦੀ ਹਾਂ”। ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਪਿੱਛੇ ਜਿਹੇ ਉਨ੍ਹਾਂ ਦੀ ਦਿਲਜੀਤ ਦੋਸਾਂਝ ਨਾਲ ਆਈ ਫ਼ਿਲਮ ‘ਛੜਾ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Related Post