ਨੀਰੂ ਬਾਜਵਾ ਨੇ ਆਪਣੀ ਭੈਣ ਦੇ ਬਚਪਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਇਹ ਭਾਵੁਕ ਸੁਨੇਹਾ

By  Shaminder December 7th 2019 12:20 PM

ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਸਬਰੀਨਾ ਬਾਜਵਾ ਦੇ ਨਾਲ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਨੇ ਲਿਖਿਆ ਕਿ "ਮੇਰੀ ਭੈਣ ਮੈਨੂੰ ਤੇਰੇ 'ਤੇ ਮਾਣ ਹੈ ।ਤੂੰ ਹਰ ਦਿਨ ਆਪਣੀ ਹਿੰਮਤ ਅਤੇ ਦਲੇਰੀ ਨੂੰ ਪ੍ਰਦਰਸ਼ਿਤ ਕੀਤਾ ।

ਹੋਰ ਵੇਖੋ: ਜਿੰਮ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਕਰਦੀ ਹੈ ਨੀਰੂ ਬਾਜਵਾ ਵਾਰਮ ਅੱਪ,ਵੀਡੀਓ ਕੀਤਾ ਸਾਂਝਾ

https://www.instagram.com/p/B5uwiRThgqY/

ਤੂੰ ਹਰ ਰੋਜ਼ ਨਵੇਂ ਉਤਸ਼ਾਹ ਨਾਲ ਮੈਦਾਨ 'ਚ ਜਾਂਦੀ ਹੈਂ ਅਤੇ ਸਾਨੂੰ ਲੱਗਦਾ ਹੈ ਕਿ ਇਹ ਕੁਝ ਵੀ ਨਹੀਂ।ਬਸ ਇਹ ਅਹਿਸਾਸ ਹੈ ਕਿ ਮੈਨੂੰ ਤੇਰੇ 'ਤੇ ਬਹੁਤ ਮਾਣ ਹੈ ।ਇਹੀ ਨਹੀਂ ਡੈਡੀ ਨੂੰ ਤੇਰੀ ਹਿੰਮਤ ਅਤੇ ਹੌਂਸਲੇ ਕਾਰਨ ਹੈਰਾਨ ਹੋ ਗਏ ਸਨ"।ਨੀਰੂ ਬਾਜਵਾ ਨੇ ਤਸਵੀਰਾਂ ਅਤੇ ਪੋਸਟ ਸਾਂਝੀ ਕਰਦੇ ਹੋਏ ਸਬਰੀਨਾ ਬਾਜਵਾ ਨੂੰ ਵੀ ਟੈਗ ਕੀਤਾ ਹੈ ।

https://www.instagram.com/p/BywUlcfBrS6/

ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਪੰਜਾਬੀ ਇੰਡਸਟਰੀ 'ਚ ਉਹ ਲੰਬੇ ਸਮੇਂ ਤੋਂ ਸਰਗਰਮ ਹਨ ਅਤੇ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/Byr_Pn8B62j/

ਜਿਸ 'ਚ ਜੱਟ ਐਂਡ ਜੂਲੀਅਟ,ਆਟੇ ਦੀ ਚਿੜੀ,ਲੌਂਗ ਲਾਚੀ,ਛੜਾ ਅਤੇ ਕਈ ਫ਼ਿਲਮਾਂ ਹਨ ਜਿਨ੍ਹਾਂ 'ਚ ਆਪਣੀ ਅਦਾਕਾਰੀ ਦੇ ਨਾਲ ਉਨ੍ਹਾਂ ਨੇ ਡੂੰਘੀ ਛਾਪ ਛੱਡੀ ਹੈ ।ਉਨ੍ਹਾਂ ਨੇ ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਹੋਣ ਜਾਂ ਫ਼ਿਰ ਨਟਖਟ ਅਤੇ ਮਸਤੀ ਵਾਲੇ ਅਤੇ ਦਰਸ਼ਕਾਂ ਨੇ ਵੀ ਹਰ ਰੂਪ 'ਚ ਉਨ੍ਹਾਂ ਨੂੰ ਪਸੰਦ ਕੀਤਾ ਹੈ । ਇਸ ਤੋਂ ਇਲਾਵਾ ਨੀਰੂ ਬਾਜਵਾ ਕਈ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ।

Related Post