ਨੀਰੂ ਬਾਜਵਾ ਨੇ ਆਪਣੀਆਂ ਨਵ-ਜਨਮੀਆਂ ਜੁੜਵਾ ਧੀਆਂ ਦੀਆਂ ਪਹਿਲੀ ਵਾਰ ਸਾਂਝੀਆਂ ਕੀਤੀਆਂ ਤਸਵੀਰਾਂ

By  Shaminder March 19th 2020 10:07 AM -- Updated: March 20th 2020 02:24 PM

ਨੀਰੂ ਬਾਜਵਾ ਨੇ ਆਪਣੀ ਧੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ 23 ਜਨਵਰੀ ਨੂੰ ਉਨ੍ਹਾਂ ਦੇ ਘਰ ਦੋ ਟਵਿਨਸ ਧੀਆਂ ਨੇ ਜਨਮ ਲਿਆ ਸੀ । ਪਰ ਉਨ੍ਹਾਂ ਨੇ ਹਾਲੇ ਤੱਕ ਆਪਣੀਆਂ ਇਨ੍ਹਾਂ ਧੀਆਂ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਸਨ ਕੀਤੀਆਂ । ਇਨ੍ਹਾਂ ਤਸਵੀਰਾਂ ‘ਚ ਹਾਲਾਂ ਕਿ ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਇੱਕ ਧੀ ਹੀ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਵੱਡੀ ਭੈਣ ਨੀਰੂ ਬਾਜਵਾ ਤੇ ਬੁਆਏ ਫ੍ਰੈਂਡ ਗੁਰਬਖ਼ਸ਼ ਸਿੰਘ ਚਾਹਲ ਨੇ ਕੁਝ ਇਸ ਤਰ੍ਹਾਂ ਕੀਤਾ ਰੁਬੀਨਾ ਬਾਜਵਾ ਨੂੰ ਬਰਥਡੇਅ ਵਿਸ਼

https://www.instagram.com/p/B95NGu2hV1c/

ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਿੰਮ ਅਤੇ ਮੇਰੇ ਬੱਚੇ ਮੈਨੂੰ ਬਿਜ਼ੀ ਰੱਖਦੇ ਹਨ ਜੋ ਵੀ ਸਮਾਂ ਬਚਦਾ ਹੈ ਮੈਨੂੰ ਥੋੜੀ ਨੀਂਦ ਆਉਂਦੀ ਹੈ ।

https://www.instagram.com/p/B82rkbRFSCR/

ਉਮੀਦ ਹੈ ਕਿ ਹਰ ਕੋਈ ਸੁਰੱਖਿਅਤ ਅਤੇ ਸਿਹਤਮੰਦ ਹੈ । ਜਿੰਮ ਮੇਰੇ ਘਰ ਵਿੱਚ ਨਹੀਂ ਹੈ’।ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਬੀਤੇ ਸਾਲ ਆਈ ਛੜਾ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਉਨ੍ਹਾਂ ਦਾ ਨਾਂਅ ਕਾਮਯਾਬ ਹੀਰੋਇਨਾਂ ਦੀ ਸੂਚੀ ‘ਚ ਆਉਂਦਾ ਹੈ ।ਦੱਸ ਦਈਏ ਕਿ ਨੀਰੂ ਬਾਜਵਾ ਪਹਿਲਾਂ ਤੋਂ ਹੀ ਇਕ ਧੀ ਦੀ ਮਾਂ ਹਨ ਅਤੇ ਹੁਣ ਉਹ ਤਿੰਨ ਧੀਆਂ ਦੀ ਮਾਂ ਬਣ ਚੁੱਕੇ ਹਨ । ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪਿੱਛੇ ਜਿਹੇ ਆਈ ਫ਼ਿਲਮ ‘ਛੜਾ’ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ।ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਅਗਲੀ ਫ਼ਿਲਮ ‘ਬਿਊਟੀਫੁਲ ਬਿੱਲੋ’ ਵੀ ਜਲਦ ਹੀ ਆੳੇੁਣ ਵਾਲੀ ਹੈ ।

Related Post