ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

By  Rupinder Kaler January 23rd 2021 02:04 PM

ਨੀਰੂ ਬਾਜਵਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਹਰ ਛੋਟੀ ਵੱਡੀ ਚੀਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੀਆਂ ਤਿੰਨੋ ਬੇਟੀਆਂ ਨਾਲ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ। ਇਹਨਾਂ ਤਸਵੀਰਾਂ ਨੂੰ ਨੀਰੂ ਬਾਜਵਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ ।

neeru

ਹੋਰ ਪੜ੍ਹੋ :

ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ, 24 ਜਨਵਰੀ ਨੂੰ ਨਤਾਸ਼ਾ ਦਲਾਲ ਨਾਲ ਲੈਣਗੇ ਫੇਰੇ

ਚੱਲ ਰਹੀ ਇੰਟਰਵਿਊ ’ਚੋਂ ਇਸ ਵਜ੍ਹਾ ਕਰਕੇ ਦਿਲਜੀਤ ਦੋਸਾਂਝ ਹੋ ਗਏ ਸਨ ਗਾਇਬ

neeru

ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਹਨਾਂ ਤਸਵੀਰ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਨੀਰੂ ਨੇ ਆਪਣੀਆਂ ਬੇਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ।

ਨੀਰੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਇੱਕ ਵਾਰ ਫਿਰ ਵੱਡੇ ਪਰਦੇ ਤੇ ਦਿਖਾਈ ਦੇਣਗੇ । ਨੀਰੂ ਨੇ ਫਿਲਮ 'ਪਾਣੀ 'ਚ ਮਧਾਣੀ' ਅਤੇ 'ਫੱਟੇ ਦਿੰਦੇ ਚੱਕ ਪੰਜਾਬੀ' ਵਿੱਚ ਗਿੱਪੀ ਨਾਲ ਨਜ਼ਰ ਆਵੇਗੀ ।ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਰੌਸ਼ਨ ਪ੍ਰਿੰਸ ਤੇ ਗੁਰਨਾਮ ਭੁੱਲਰ ਨਾਲ ਫ਼ਿਲਮਾਂ ਦਾ ਸ਼ੂਟ ਪੁਰਾ ਕੀਤਾ ਹੈ ।

Related Post