ਨੀਰੂ ਬਾਜਵਾ ਨੇ ਵੈਡਿੰਗ ਐਨੀਵਰਸਰੀ ਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

By  Shaminder February 9th 2022 08:32 AM

ਨੀਰੂ ਬਾਜਵਾ (Neeru Bajwa)ਨੇ ਆਪਣੀ ਵੈਡਿੰਗ ਐਨੀਵਰਸਰੀ (Wedding Anniversary) ਮਨਾਈ ।ਇਸ ਮੌਕੇ ਅਦਾਕਾਰਾ ਨੇ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਹਰ ਗੁੱਸੇ ਵਾਲੀ ਮਹਿਲਾ ਦੇ ਪਿੱਛੇ ਇੱਕ ਆਦਮੀ ਹੁੰਦਾ ਹੈ, ਹੈਪੀ ਐਨਵਰਸਰੀ'।ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

neeru Bajwa With husband image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਨੇ ਵੱਖ ਵੱਖ ਕਿਰਦਾਰ ਨਿਭਾਏ ਹਨ । ਉਹ ਤਿੰਨ ਧੀਆਂ ਦੀ ਮਾਂ ਹੈ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਦੋ ਜੁੜਵਾ ਧੀਆਂ ਨੂੰ ਜਨਮ ਦਿੱਤਾ ਸੀ । ਜਲਦ ਹੀ ਨੀਰੂ ਬਾਜਵਾ ਨੇ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ 'ਕਲੀ ਜੋਟਾ' 'ਚ ਨਜ਼ਰ ਆਉਣਗੇ ।

neeru bajwa latest pics

ਇਸ ਤੋਂ ਇਲਾਵਾ ਉਹ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਅਦਾਕਾਰੀ ਕਰਦੇ ਵੀ ਦਿਖਾਈ ਦੇਣਗੇ । ਨੀਰੂ ਬਾਜਵਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਕਮਲਹੀਰ ਦੇ ਗੀਤ 'ਕੁੜੀਏ ਨੀ ਸੱਗੀ ਫੁੱਲ ਵਾਲੀਏ' 'ਚ ਬਤੌਰ ਮਾਡਲ ਨਜ਼ਰ ਆਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਅਦਾਕਾਰੀ ਕੀਤੀ ।

 

View this post on Instagram

 

A post shared by Neeru Bajwa (@neerubajwa)

Related Post