ਨੀਰੂ ਬਾਜਵਾ ਅਕਸਰ ਆਪਣੀਆਂ ਬੇਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ । ਪਰ ਇਸ ਵਾਰ ਉਹਨਾਂ ਵੱਲੋਂ ਸ਼ੇਅਰ ਕੀਤੀ ਤਸਵੀਰ ਕੁਝ ਖ਼ਾਸ ਹੈ । ਇਸ ਤਸਵੀਰ ਵਿੱਚ ਨੀਰੂ ਦੀਆਂ ਬੇਟੀਆਂ ਇੱਕਲੀਆਂ ਨਜ਼ਰ ਨਹੀਂ ਆ ਰਹੀਆਂ ਬਲਕਿ ਇਸ ਵਾਰ ਉਹਨਾਂ ਦੇ ਨਾਲ ਉਹਨਾਂ ਦੀ ਦਾਦੀ ਵੀ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :
ਇੱਕ ਵਾਰ ਫਿਰ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਫ਼ਿਲਮ ਵਿੱਚ ਇੱਕਠੇ ਆਉਣਗੇ ਨਜ਼ਰ
ਅਦਾਕਾਰਾ ਸੋਨੀਆ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੀਰੂ ਦੀ ਵੱਡੀ ਬੇਟੀ ਅਨਾਇਆ ਤੇ ਉਸ ਦੀ ਦਾਦੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ । ਨੀਰੂ ਦੀ ਛੋਟੀ ਬੇਟੀ ਦਾਦੀ ਦੀ ਝੋਲੀ ਵਿੱਚ ਦਿਖਾਈ ਦੇ ਰਹੀ ਹੈ । ਨੀਰੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ, ਤੇ ਇਹਨਾਂ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ ।

ਜਿਸ ਤਰ੍ਹਾਂ ਦੀਆਂ ਨੀਰੂ ਬਾਜਵਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਤਸਵੀਰਾਂ ਸ਼ੇਅਰ ਕਰ ਰਹੀ ਹੈ, ਉਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਉਹ ਆਪਣੀਆਂ ਬੇਟੀਆਂ ਨੂੰ ਬਹੁਤ ਮਿਸ ਕਰ ਰਹੀ ਹੈ ।