ਨੀਰੂ ਬਾਜਵਾ ਨੇ ਇਸ ਕੰਮ ਲਈ ਪੰਜਾਬੀ ਭਾਈਚਾਰੇ ਦਾ ਕੀਤਾ ਧੰਨਵਾਦ …!

By  Rupinder Kaler July 31st 2020 03:07 PM -- Updated: July 31st 2020 03:08 PM

ਨੀਰੂ ਬਾਜਵਾ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿੰਨ੍ਹਾ ਨੇ ਆਰੀਅਨ ਨਾਂਅ ਦੇ ਬੱਚੇ ਦੇ ਇਲਾਜ਼ ਲਈ ਦਾਨ ਕੀਤਾ ਹੈ । ਉਹਨਾਂ ਨੇ ਇਸ ਸਬੰਧ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ । ਜਿਸ ਵਿੱਚ ਉਹ ਦੱਸ ਰਹੇ ਹਨ ਕਿ ਬੱਚੇ ਦੇ ਇਲਾਜ਼ ਲਈ ਕਿੰਨੇ ਪੈਸੇ ਇੱਕਠੇ ਹੋਏ ਹਨ ਤੇ ਕਿੰਨੇ ਪੈਸਿਆਂ ਦੀ ਜ਼ਰੂਰਤ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਸ਼ੇਅਰ ਕਰਕੇ ਇਸ ਬੱਚੇ ਦੇ ਮਾਪਿਆਂ ਦੀ ਆਰਥਿਕ ਮਦਦ ਲਈ ਅਪੀਲ ਕਰ ਰਹੀ ਹੈ ।

ਆਰੀਅਨ ਨਾਂਅ ਦਾ ਇਹ ਬੱਚਾ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ, ਤੇ ਇਸ ਬਿਮਾਰੀ ਦੇ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਜਿਸ ਕਰਕੇ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਲਈ ਨੀਰੂ ਬਾਜਵਾ ਅੱਗੇ ਆਈ ਹੈ। ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਕਲਾਕਾਰਾਂ ਨੂੰ ਟੈਗ ਕਰ ਮਦਦ ਦੀ ਅਪੀਲ ਕੀਤੀ ਹੈ।

https://www.instagram.com/p/CDPfT2vhcD-/

ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬੱਬੂ ਮਾਨ, ਸੋਨਮ ਬਾਜਵਾ, ਐਮੀ ਵਿਰਕ, ਜਿੰਮੀ ਸ਼ੇਰਗਿੱਲ ਸਮੇਤ ਕਈ ਕਲਾਕਾਰਾਂ ਨੂੰ ਫ਼ੰਡ ਇਕੱਠਾ ਕਰਨ ਲਈ ਮਦਦ ਮੰਗੀ ਹੈ। ਨੀਰੂ ਦੀ ਇਸ ਅਪੀਲ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ । ਉਹਨਾਂ ਨੇ ਬੱਚੇ ਲਈ ਕਾਫੀ ਫੰਡ ਇੱਕਠਾ ਕਰ ਲਿਆ ਹੈ ।

https://www.instagram.com/p/CDSmgtPhuAF/

Related Post