ਨੀਰੂ ਬਾਜਵਾ ਨੇ ਆਪਣੀਆਂ ਜੁੜਵਾ ਧੀਆਂ ਦਾ ਨਾਂਅ ਰੱਖਿਆ ਆਲੀਆ ਤੇ ਅਕੀਰਾ

By  Rupinder Kaler February 11th 2020 04:19 PM

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀਆਂ ਜੁੜਵਾ ਧੀਆਂ ਦਾ ਨਾਂਅ ਆਲੀਆ ਤੇ ਅਕੀਰਾ ਰੱਖਿਆ ਹੈ । ਇਸ ਸਭ ਦਾ ਖੁਲਾਸਾ ਉਹਨਾਂ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੀ ਫ਼ਿਲਮ ਦੇ ਸੈੱਟ ਤੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ । ਰੁਬੀਨਾ ਨੇ ਦੱਸਿਆ ਕਿ ਆਲੀਆ ਤੇ ਅਕੀਰਾ ਦੇ ਆਉਣ ਨਾਲ ਨੀਰੂ ਬਾਜਵਾ ਦੇ ਘਰ ਤਿੰਨ ਬੇਟੀਆ ਹੋ ਗਈਆਂ ਹਨ । ਰੁਬੀਨਾ ਬਾਜਵਾ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਤੇ ਉਹਨਾਂ ਦਾ ਇੱਕ ਭਰਾ ਹੈ ।

https://www.instagram.com/p/B75XQwnBWJX/

ਹੁਣ ਉਹਨਾਂ ਦੀ ਭੈਣ ਨੀਰੂ ਦੇ ਘਰ ਵੀ ਤਿੰਨ ਬੇਟੀਆਂ ਹੋ ਗਈਆਂ ਹਨ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ । ਇਸ ਇੰਟਰਵਿਊ ਦੌਰਾਨ ਰੁਬੀਨਾ ਨੇ ਇੱਕ ਹੋਰ ਖੁਲਾਸਾ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਨੀਰੂ ਨੇ ਆਪਣੀ ਪ੍ਰੈਗਨਂੇਸੀ ਦੌਰਾਨ ਆਪਣੀ ਫ਼ਿਲਮ ਬਿਊਟੀਫੁੱਲ ਬਿੱਲੋ ਦੀ ਸ਼ੂਟਿੰਗ ਜਾਰੀ ਰੱਖੀ ਕਿਉਂਕਿ ਇਸ ਫ਼ਿਲਮ ਵਿੱਚ ਇੱਕ ਗਰਭਵਤੀ ਔਰਤ ਦਾ ਵੀ ਕਿਰਦਾਰ ਸੀ । ਰੁਬੀਨਾ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਉਹ ਛੇਤੀ ਹੀ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/B5uwiRThgqY/

Related Post