ਲੰਮੇ ਗੇਪ ਤੋਂ ਬਾਅਦ ਨੀਤੂ ਕਪੂਰ ਦੀ ਪਰਦੇ ‘ਤੇ ਵਾਪਸੀ, ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

By  Shaminder November 17th 2020 12:32 PM

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਨੀਤੂ ਕਪੂਰ ਕਈ ਸਾਲਾਂ ਬਾਅਦ ਪਰਦੇ ‘ਤੇ ਵਾਪਸੀ ਕਰ ਰਹੀ ਹੈ । ਉਨ੍ਹਾਂ ਨੇ ਪਰਦੇ ‘ਤੇ ਵਾਪਸੀ ਕਰਦੇ ਹੋਏ ਆਪਣੇ ਪਤੀ ਅਤੇ ਸਵਰਗੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ।

jug-jug-jio star cast

ਬਾਲੀਵੁੱਡ ਫਿਲਮ 'ਜੁਗਜੁਗ ਜੀਓ' ਦਾ ਸ਼ੂਟ ਸ਼ੁਰੂ ਹੋ ਚੁੱਕਾ ਹੈ। ਇਸ ਫ਼ਿਲਮ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਵਰੁਣ ਧਵਨ, ਅਨਿਲ ਕਪੂਰ, ਕਿਆਰਾ ਅਡਵਾਨੀ ਤੇ ਨੀਤੂ ਕਪੂਰ ਫ਼ਿਲਮ ਦੇ ਅਹਿਮ ਕਿਰਦਾਰ ਹਨ।

ਹੋਰ ਪੜ੍ਹੋ : ਅਦਾਕਾਰਾ ਨੀਤੂ ਕਪੂਰ ਦਾ ਹੈ ਅੱਜ ਜਨਮ ਦਿਨ, ਧੀ ਰਿਧੀਮਾ ਨੇ ਫੋਟੋ ਸ਼ੇਅਰ ਕਰਕੇ ਇਸ ਕੀਤਾ ਵਿਸ਼

neetu

ਸਭ ਤੋਂ ਖਾਸ ਇਹ ਫ਼ਿਲਮ ਅਦਾਕਾਰਾ ਨੀਤੂ ਕਪੂਰ ਲਈ ਹੋਣ ਵਾਲੀ ਹੈ, ਜੋ ਕਾਫੀ ਸਾਲਾਂ ਬਾਅਦ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੀ ਹੈ। ਨੀਤੂ ਕਪੂਰ ਨੇ ਸੋਸ਼ਲ ਮੀਡੀਆ ਦੇ ਖੁਦ ਪੋਸਟ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

neetu

ਉਨ੍ਹਾਂ ਲਿਖਿਆ, 'ਇੰਨੇ ਸਾਲਾਂ ਬਾਅਦ ਸੈੱਟ 'ਤੇ ਵਾਪਸੀ ਤੇ ਨਵੀਂ ਸ਼ੁਰੂਆਤ ਤੇ ਫਿਲਮਾਂ ਦਾ ਇਹ ਜਾਦੂ। ਮੈਂ ਤੁਹਾਡਾ ਪਿਆਰ ਤੇ ਮੌਜੂਦਗੀ ਮਹਿਸੂਸ ਕਰਦੀ ਹਾਂ। ਮਾਂ ਤੋਂ ਲੈ ਕੇ ਕਪੂਰ ਸਾਹਿਬ ਤੱਕ ਤੇ ਰਣਬੀਰ ਹਮੇਸ਼ਾ ਮੇਰੇ ਨਾਲ ਰਹਿੰਦੇ ਹਨ।

 

View this post on Instagram

 

A post shared by neetu Kapoor. Fightingfyt (@neetu54)

ਹੁਣ ਮੈਂ ਆਪਣੇ ਆਪ ਨੂੰ ਆਪਣੇ ਆਪ ਤੋਂ ਕੁਝ ਡਰ ਮਹਿਸੂਸ ਕਰ ਰਹੀ ਹਾਂ, ਪਰ ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਇਸ ਤੋਂ ਪਹਿਲਾ ਨੀਤੂ ਕਪੂਰ ਆਖ਼ਿਰੀ ਬਾਰ ਆਪਣੇ ਬੇਟੇ ਰਣਬੀਰ ਕਪੂਰ ਦੀ ਫ਼ਿਲਮ 'ਬੇਸ਼ਰਮ' 'ਚ ਨਜ਼ਰ ਆਈ ਸੀ। ਹੁਣ ਸਾਲ 2021 'ਚ ਆਉਣ ਵਾਲੀ ਫ਼ਿਲਮ 'ਜੁਗਜੁਗ ਜੀਓ' ਨਾਲ ਉਹ ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰੇਗੀ।

Related Post