ਸੋਸ਼ਲ ਮੀਡੀਆ ਨੇ ਨੀਟੂ ਸ਼ਟਰਾਂ ਵਾਲੇ ਨੂੰ ਬਣਾਇਆ ਸਟਾਰ, ਨਵੇਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

By  Rupinder Kaler June 8th 2019 12:10 PM

ਸੋਸ਼ਲ ਮੀਡੀਆ ਅਜਿਹੀ ਚੀਜ਼ ਹੈ ਜਿਹੜੇ ਕਿਸੇ ਵੀ ਆਮ ਜਿਹੇ ਬੰਦੇ ਨੂੰ ਰਾਤੋ ਰਾਤ ਸਟਾਰ ਬਣਾ ਦਿੰਦੀ ਹੈ । ਜਿਸ ਦੀ ਉਦਾਹਰਣ ਗੁਰਪ੍ਰੀਤ ਸੋਨੀ ਤੇ ਸੁਰਿੰਦਰ ਗੈਸੀ ਪੂਰੀ ਤੋਂ ਮਿਲ ਜਾਂਦੀ ਹੈ । ਇਸੇ ਤਰ੍ਹਾਂ ਦਾ ਇੱਕ ਸਟਾਰ ਸੋਸ਼ਲ ਮੀਡੀਆ ਨੇ ਬਣਾਇਆ ਹੈ, ਨੀਟੂ ਸ਼ਟਰਾਂ ਵਾਲਾ । ਨੀਟੂ ਸ਼ਟਰਾਂ ਵਾਲੇ ਨੇ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਉਸ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲੀ ।

https://www.instagram.com/p/Bx_B6c4n3_2/

ਪਰ ਇਸ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ 'ਤੇ ਏਨੀਂ ਚੜਾਈ ਹੋਈ ਕਿ ਅੱਜ ਹਰ ਕਲਾਕਾਰ ਉਸ ਨਾਲ ਗਾਣੇਂ ਜਾ ਫਿਰ ਫ਼ਿਲਮਾਂ ਕਰਨ ਨੂੰ ਤਿਆਰ ਹੈ । ਕੁਝ ਦਿਨ ਪਹਿਲਾਂ ਹੀ ਨੀਟੂ ਸ਼ਟਰਾਂ ਵਾਲੇ ਦਾ ਇੱਕ ਗਾਣਾ ਆਇਆ ਹੈ । ਜਿਸ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

https://www.instagram.com/p/ByCF9jinfQD/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ ਨੀਟੂ ਸ਼ਟਰਾਂ ਵਾਲਾ ਹੀ ਰੱਖਿਆ ਗਿਆ ਹੈ । ਇਹ ਗਾਣਾ ਗਾਇਕ  Raahu ਨੇ ਗਾਇਆ ਹੈ ਜਦੋਂ ਕਿ ਗਾਣੇ ਦੇ ਬੋਲ ਰਾਹੁਲ ਜੈਮਸ਼ ਨੇ ਲਿਖੇ ਹਨ । ਇਸ ਗਾਣੇ ਦੀ ਵੀਡੀਓ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਕੰਮ ਕੀਤਾ ਹੈ ।

https://www.youtube.com/watch?v=B4vpycrdPxQ

ਗਾਣੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਭਾਵੇਂ ਨੀਟੂ ਸ਼ਟਰਾਂ ਵਾਲੇ ਨਾਲ ਹਰ ਕੋਈ ਗਾਣਾ ਕਰਨਾ ਚਾਹੁੰਦਾ ਹੈ । ਪਰ ਨੀਟੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਸਿਆਸਤ ਵਿੱਚ ਹੀ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ।

Related Post