ਗਾਇਕੀ ਦੇ ਖੇਤਰ ‘ਚ ਮਿਹਨਤ ਕਰ ਰਿਹਾ ਨੀਟੂ ਸ਼ਟਰਾਂ ਵਾਲਾ, ਵੀਡੀਓ ਵੇਖ ਤੁਸੀਂ ਵੀ ਹੱਸ –ਹੱਸ ਹੋ ਜਾਓਗੇ ਦੂਹਰੇ

By  Shaminder July 24th 2020 03:30 PM

ਨੀਟੂ ਸ਼ਟਰਾਂ ਵਾਲਾ ਜੋ ਕਿ ਪੰਜਾਬ ‘ਚ ਚੋਣਾਂ ਦੌਰਾਨ ਕਾਫੀ ਚਰਚਾ ‘ਚ ਆਇਆ ਸੀ । ਚੋਣਾਂ ‘ਚ ਤਾਂ ਨੀਟੂ ਸ਼ਟਰਾਂ ਵਾਲਾ ਕੋਈ ਕਮਾਲ ਨਹੀਂ ਕਰ ਸਕਿਆ ਸੀ । ਪਰ ਉਸ ਦਾ ਰੋਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ ਅਤੇ ਹਾਰ ਕਾਰਨ ਉਹ ਕਾਫੀ ਨਮੋਸ਼ੀ ‘ਚ ਚਲਾ ਗਿਆ ਸੀ । ਜਿਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਕਈ ਗੀਤ ਉਸ ‘ਤੇ ਬਣਨ ਲੱਗ ਪਏ ।

https://www.instagram.com/p/CC5AhIcHw64/

ਨੀਟੂ ਸ਼ਟਰਾਂ ਵਾਲਾ ਖੁਦ ਵੀ ਗਾਇਕੀ ਦੇ ਖੇਤਰ ‘ਚ ਨਿੱਤਰਿਆ ਅਤੇ ਕਈ ਗੀਤ ਉਸ ਨੇ ਕੱਢੇ ਅਤੇ ਕਈ ਗੀਤਾਂ ‘ਚ ਉਹ ਨਜ਼ਰ ਆਇਆ । ਜਿਸ ਤੋਂ ਬਾਅਦ ਉਹ ਲਗਾਤਾਰ ਗਾਇਕੀ ਦੇ ਖੇਤਰ ‘ਚ ਮਿਹਨਤ ਕਰ ਰਿਹਾ ਹੈ । ਨੀਟੂ ਸ਼ਟਰਾਂ ਵਾਲੇ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।

https://www.instagram.com/p/CDAf_9CnCre/

ਜਿਨ੍ਹਾਂ ‘ਚ ਉਹ ਰਿਆਜ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਨੇ । ਜਿਸ ‘ਚ ਕਈ ਵੀਡੀਓਜ਼ ‘ਚ ਉਹ ਗਾ ਰਿਹਾ ਹੈ ਜਦੋਂਕਿ ਕਈਆਂ ‘ਚ ਉਹ ਹਾਸੋ ਹੀਣੇ ਗੀਤ ਗਾ ਕੇ ਸਭ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ ।

https://www.instagram.com/p/CDAovZIHCxV/

Related Post