ਸੋਸ਼ਲ ਮੀਡੀਆ ਨੇ ਨੀਟੂ ਸ਼ਟਰਾਂ ਵਾਲੇ ਨੂੰ ਬਣਾਇਆ ਸਟਾਰ ਲੈ ਕੇ ਆ ਰਹੇ ਨੇ ਨਵਾਂ ਗਾਣਾ ਤੇ ਫ਼ਿਲਮ !

By  Shaminder May 30th 2019 12:37 PM

ਸੋਸ਼ਲ ਮੀਡੀਆ 'ਤੇ ਲੋਕ ਸਭਾ ਦੇ ਨਤੀਜਿਆਂ ਦੌਰਾਨ ਵੋਟਾਂ ਨਾ ਪੈਣ 'ਤੇ ਰੋਣ ਵਾਲੇ ਨੀਟੂ ਸ਼ਟਰਾਂ ਵਾਲੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਕਈ ਫ਼ਿਲਮਾਂ ਦੇ ਆਫ਼ਰ ਵੀ ਮਿਲ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨਾਲ ਕਈ ਗਾਇਕਾਂ ਨੇ ਸੰਪਰਕ ਵੀ ਕੀਤਾ ਹੈ । ਇਹੀ ਨਹੀਂ ਸੋਸ਼ਲ ਮੀਡੀਆ 'ਤੇ ਕੁਝ ਅਜਿਹੇ ਵੀਡੀਓ ਵੀ ਸਾਹਮਣੇ ਆਏ ਹਨ ਜਿਸ 'ਚ ਨੀਟੂ ਸ਼ਟਰਾਂ ਵਾਲੇ ਇੱਕ ਗੀਤ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ ਬਾਲੀਵੁੱਡ ਸਟਾਰ ਦੇ ਡੁਬਲੀਕੇਟ

https://www.youtube.com/watch?v=iFdubYFfsts

ਗਾਇਕ ਰਾਹੁਲ ਨੇ ਨੀਟੂ ਸ਼ਟਰਾਂ ਵਾਲੇ ਨੂੰ ਮੌਕਾ ਦਿੱਤਾ ਹੈ ।ਉਨ੍ਹਾਂ ਦੀਆਂ ਇਹ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਨੇ । ਇਸ ਗੀਤ 'ਚ ਉਹ ਗਰੀਬ ਦੀ ਗੱਲ ਕਰਦੇ ਨਜ਼ਰ ਆਉਣਗੇ । ਨੀਟੂ ਸ਼ਟਰਾਂ ਵਾਲੇ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ । ਰਾਹੁਲ ਜੋ ਕਿ ਬਲੈਕ ਮਿਊਜ਼ਿਕ ਤੋਂ ਹਨ ਉਹ ਨੀਟੂ ਸ਼ਟਰਾਂ ਵਾਲੇ ਨੂੰ ਆਪਣੇ ਗੀਤ 'ਚ ਮੌਕਾ ਦੇ ਰਹੇ ਹਨ ।

https://www.youtube.com/watch?v=WV-eeXb58Ck

ਗਾਣੇ ਦੇ ਬੋਲ ਇਸ ਤਰਾਂ ਹਨ ,'ਹਾਰ ਕੇ ਵੀ ਜਿੱਤ ਮੇਰੇ ਹੱਥ ਲੱਗ ਗਈ ਨੀਟੂ ਅੱਜ ਬਣਿਆ ਸਟਾਰ ਫਿਰਦਾ' ਇਸ ਵੀਡੀਓ 'ਚ ਨੀਟੂ ਸ਼ਟਰਾਂ ਵਾਲੇ ਦਾ ਉਹ ਵੀਡੀਓ ਵੀ ਸ਼ਾਮਿਲ ਕੀਤਾ ਜਾਵੇਗਾ ਜਿਸ 'ਚ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਹਨ ।  ਰਾਹੁਲ ਨੇ ਮਿਊਜ਼ਿਕ ਤਿਆਰ ਕੀਤਾ ਹੈ । ਨੀਟੂ ਹੁਣ ਸਟਾਰ ਬਣ ਗਿਆ ਹੈ ਅਤੇ ਜਲੰਧਰ ਦੀ ਇੱਕ ਕੰਪਨੀ ਵੱਲੋਂ ਉਸ ਨੂੰ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ ਹੈ ।  ਨੀਟੂ ਸ਼ਟਰਾਂ ਵਾਲਾ ਕੋਈ ਗੀਤ ਜਾਂ ਫ਼ਿਲਮ ਲੈ ਕੇ ਆ ਰਹੇ ਹਨ ਪੀਟੀਸੀ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ 'ਤੇ ਨੀਟੂ ਸ਼ਟਰਾਂ ਵਾਲਾ ਦੇ ਵੀਡੀਓਜ਼ ਖੂਬ ਵਾਇਰਲ ਹੋ ਰਹੇ ਹਨ ।

Related Post