ਨੇਹਾ ਧੂਪੀਆ ਤੇ ਅੰਗਦ ਬੇਦੀ ਆਪਣੀ ਬੇਟੀ ਨੂੰ ਲੈ ਕੇ ਪਹੁੰਚੇ ਆਪਣੇ ਪਰਿਵਾਰ ਦੀ ਪਿਤਾ ਪੁਰਖੀ ਹਵੇਲੀ ’ਚ

By  Rupinder Kaler November 22nd 2019 10:36 AM

ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਬੇਟੀ ਮੇਹਰ ਹੁਣ ਇੱਕ ਸਾਲ ਦੀ ਹੋ ਗਈ ਹੈ । ਆਪਣੇ ਪਹਿਲੇ ਜਨਮ ਦਿਨ ਤੇ ਮੇਹਰ ਆਪਣੇ ਦਾਦੇ ਬਿਸ਼ਨ ਬੇਦੀ ਦੀ ਹਵੇਲੀ ਪਹੁੰਚੀ । ਜਿਸ ਦੀਆਂ ਤਸਵੀਰਾਂ ਬਿਸ਼ਨ ਬੇਦੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਅੰਗਦ, ਨੇਹਾ ਤੇ ਮੇਹਰ ਤਿੰਨੇ ਆਪਣੀ ਪਿਤਾ ਪੁਰਖੀ ਹਵੇਲੀ ਦੇ ਵਿਹੜੇ ਵਿੱਚ ਖੜੇ ਦਿਖਾਈ ਦੇ ਰਹੇ ਹਨ ।

ਬਿਸ਼ਨ ਬੇਦੀ ਦੀ ਹਵੇਲੀ ਅੰਮ੍ਰਿਤਸਰ ਦੇ ਪੁਤਲੀਘਰ ਦੇ ਕੋਲ ਹੈ । ਮੇਹਰ ਦੇ ਜਨਮ ਦਿਨ ਤੇ ਅੰਗਦ ਮੇਹਰ ਨੂੰ ਹਰਿਮੰਦਰ ਸਾਹਿਬ ਵੀ ਲੈ ਕੇ ਪਹੁੰਚੇ । ਇਸ ਮੌਕੇ ਤੇ ਨੇਹਾ ਪੀਲੇ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ ਜਦੋਂ ਕਿ ਮੇਹਰ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਸੀ ।

ਇਸ ਮੌਕੇ ਤਿੰਨਾਂ ਨੇ ਤਸਵੀਰਾਂ ਵੀ ਖਿਚਵਾਈਆਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਨੇਹਾ ਤੇ ਅੰਗਦ ਨੇ 10 ਮਈ ਨੂੰ ਵਿਆਹ ਕਰਵਾਇਆ ਸੀ ਤੇ 18 ਨਵੰਬਰ ਨੂੰ ਬੇਟੀ ਨੇ ਜਨਮ ਲਿਆ ਸੀ ।

Related Post