ਸਟੇਜ ਦੇ ਪਿੱਛੇ ਮਾਡਲ ਦੀਆਂ ਜੁੱਤੀਆਂ ਸੰਭਾਲਦੀ ਸੀ ਨੇਹਾ ਧੂਪੀਆ, ਜਨਮ ਦਿਨ ’ਤੇ ਜਾਣੋਂ ਕੁਝ ਦਿਲਚਸਪ ਕਿੱਸੇ

By  Rupinder Kaler August 27th 2019 12:22 PM

ਅੱਜ ਭਾਵੇਂ ਨੇਹਾ ਧੂਪੀਆ ਨੂੰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ, ਪਰ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਕੁਝ ਖ਼ਾਸ ਠੀਕ ਨਹੀਂ ਸੀ ਰਹੀ । ਨੇਹਾ ਬਾਲੀਵੁੱਡ ਵਿੱਚ ਆਪਣੀ ਚੰਗੀ ਅਦਾਕਾਰੀ ਤੇ ਸਮਾਜ ਸੇਵੀ ਕੰਮਾਂ ਕਰਕੇ ਜਾਣੀ ਜਾਂਦੀ ਹੈ । ਪਰ ਤੁਹਾਨੂੰ ਪਤਾ ਹੈ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਨੇਹਾ ਸਟੇਜ ਦੇ ਪਿੱਛੇ ਮਾਡਲ ਦੀਆਂ ਜੁੱਤੀਆਂ ਸੰਭਾਲਦੀ ਹੁੰਦੀ ਸੀ ।

https://www.instagram.com/p/B0nSgSyHMpk/

ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਣਸੁਣੇ ਕਿੱਸੇ ਦੱਸਦੇ ਹਾਂ । ਨੇਹਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਆਪਣਾ ਪਹਿਲਾ ਫੈਸ਼ਨ ਸ਼ੋਅ ਮਾਡਲ ਨੂੰ ਜੁੱਤੀਆਂ ਪਾਉਣ ਵਿੱਚ ਮਦਦ ਕਰਨ ਦਾ ਕੰਮ ਕਰਦੇ ਹੋਏ ਅਟੈਂਡ ਕੀਤਾ ਸੀ । ਨੇਹਾ ਨੇ ਦੱਸਿਆ ਕਿ ਜਦੋਂ ਵੀ ਉਹ ਹੁਣ ਕੋਈ ਵੀ ਫੈਸ਼ਨ ਸ਼ੋਅ ਅਟੈਂਡ ਕਰਦੀ ਹੈ ਤਾਂ ਉਸ ਨੂੰ ਉਹ ਦਿਨ ਯਾਦ ਆ ਜਾਂਦਾ ਹੈ ।

https://www.instagram.com/p/B0vHHs3guxE/

ਨੇਹਾ ਧੂਪੀਆ ਖੁਦ ਮਿਸ ਇੰਡੀਆ ਰਹਿ ਚੁੱਕੀ ਹੈ । ਉਹ ਦਿੱਲੀ ਦੀ ਰਹਿਣ ਵਾਲੀ ਹੈ ਤੇ ਮੁੰਬਈ ਵਿੱਚ ਵੱਡੀ ਸਟਾਰ ਬਣਨ ਦਾ ਸੁਫ਼ਨਾ ਲੈ ਕੇ ਆਈ ਸੀ । ਇਸ ਤੋਂ ਬਾਅਦ ਨੇਹਾ ਨੇ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਕੀਤੀਆ ਹਨ ।

https://www.instagram.com/p/B0sfRJOHTma/

ਨੇਹਾ ਧੂਪੀਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ ਹੈ । ਉਸ ਨੇ ਸਾਲ 2018 ਵਿੱਚ ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਛੇ ਮਹੀਨੇ ਬਾਅਦ ਹੀ ਉਹਨਾਂ ਦੇ ਘਰ ਬੇਟੀ ਮੇਹਰ ਧੂਪੀਆ ਨੇ ਜਨਮ ਲਿਆ ਸੀ ।

Related Post