ਅੰਗਦ ਤੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ 

By  Rupinder Kaler November 21st 2018 05:23 AM

ਬਾਲੀਵੁੱਡ ਐਕਟਰੈੱਸ ਨੇਹਾ ਧੂਪਿਆ ਦੇ ਘਰ ਬੇਟੀ ਨੇ ਜਨਮ ਲਿਆ ਹੈ । ਕੱਲ ਅੰਗਦ ਬੇਦੀ ਨੇ ਆਪਣੀ ਬੇਟੀ ਦੀ ਇੱਕ ਝਲਕ ਦੇ ਨਾਲ ਉਸ ਦੇ ਨਾਂ ਦਾ ਖੁਲਾਸਾ ਕੀਤਾ ਸੀ । ਅੰਗਦ ਬੇਦੀ ਨੇ ਆਪਣੀ ਬੇਟੀ ਦਾ ਨਾਂ ਮੇਹਰ ਰੱਖਿਆ ਹੈ । ਹੁਣ ਮੇਹਰ ਦੇ ਦਾਦੇ ਤੇ ਅੰਗਦ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ । ਮੇਹਰ ਇਸ ਤਸਵੀਰ ਵਿੱਚ ਬਹੁਤ ਹੀ ਕਿਊਟ ਲੱਗ ਰਹੀ ਹੈ ।

ਹੋਰ ਵੇਖੋ :‘ਭੱਜੋ ਵੇ ਵੀਰੋ’ ‘ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ

ਬਿਸ਼ਨ ਸਿੰਘ ਬੇਦੀ ਨੇ ਇਹ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਨੇਹਾ ਨੇ ਆਪਣੀ ਪ੍ਰੇਗਨੈਂਸੀ ਦਾ ਐਲਾਨ ਕਰ ਦਿੱਤਾ ਸੀ । ਨੇਹਾ ਦੇ ਇਸ ਖੁਲਾਸੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਰਹੀ ਸੀ ।

ਹੋਰ ਵੇਖੋ :ਸਰਦਾਰੀ ਨੂੰ ਦਰਸਾਉਂਦਾ ਗੀਤ ਹੈ ਸਰਦਾਰਨੀ ,ਵੇਖੋ ਵੀਡਿਓ

https://twitter.com/BishanBedi/status/1064807939922427904

ਕੁਝ ਦਿਨ ਪਹਿਲਾਂ ਹੀ ਅੰਗਦ ਨੇ ਨੇਹਾ ਦੀ ਪ੍ਰੇਗਨੈਂਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ । ਅੰਗਦ ਨੇ ਦੱਸਿਆ ਸੀ ਕਿ ਨੇਹਾ ਵਿਆਹ ਤੋਂ ਪਹਿਲਾ ਹੀ ਗਰਭਵਤੀ ਸੀ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਅੰਗਦ ਅਤੇ ਨੇਹਾ ਨੇ ਆਪਣੇ ਮਾਤਾ-ਪਿਤਾ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੂੰ ਬਹੁਤ ਝਿੜਕਾਂ ਪਈਆਂ ।

Related Post