ਵਿਆਹ ਕਰਵਾਉਣ ਤੋਂ ਬਾਅਦ ਨੇਹਾ ਧੂਪੀਆ ਨੇ ਫੈਨਜ਼ ਨੂੰ ਦਿੱਤਾ ਇਕ ਹੋਰ ਝਟਕਾ

By  Gourav Kochhar May 11th 2018 11:23 AM

ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਵੀਰਵਾਰ ਨੂੰ ਗੁਪਤ ਤਰੀਕੇ ਨਾਲ ਦਿੱਲੀ ਦੇ ਵਸੰਤ ਵਿਹਾਰ ਦੇ ਗੁਰੂਦੁਆਰੇ 'ਚ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਇਹ ਕਪੱਲ 10 ਮਈ ਦੇਰ ਰਾਤ ਯੂ ਐੱਸ. ਏ. ਇਕ ਚੈਰਿਟੀ ਸ਼ੋਅ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਉਹ 4-5 ਦਿਨ ਬਾਅਦ ਭਾਰਤ ਪਰਤਣਗੇ, ਜਿਸ ਤੋਂ ਬਾਅਦ ਨਿਊਲੀਵੇਲ ਕਪੱਲ ਰਿਸੈਪਸ਼ਨ ਪਾਰਟੀ ਦੇਵੇਗਾ। ਗੁਪਤ ਤਰੀਕੇ ਨਾਲ ਕਰਵਾਉਣ ਦੀ ਯੋਜਨਾ ਨੇਹਾ ਧੂਪੀਆ Neha Dhupia ਦੀ ਸੀ। ਉਹ ਆਪਣੇ ਵਿਆਹ 'ਚ ਸਿਰਫ ਪਰਿਵਾਰਿਕ ਤੇ ਕਰੀਬੀ ਦੋਸਤ ਹੀ ਸ਼ਾਮਲ ਕਰਨਾ ਚਾਹੁੰਦੀ ਸੀ।

neha angad honeymoon

ਵਿਆਹ ਤੋਂ ਬਾਅਦ ਨੇਹਾ ਤੇ ਅੰਗਦ Angad Bedi ਨੇ ਸ਼ਾਂਝਾ ਸਟੇਟਮੈਂਟ ਜ਼ਾਰੀ ਕਰਕੇ ਦੱਸਿਆ, ''ਆਪਣੇ ਬੈਸਟ ਫ੍ਰੈਂਡ ਨਾਲ ਵਿਆਹ ਕਰਵਾਉਣਾ ਦੁਨੀਆ ਦੀ ਸਭ ਤੋਂ ਵਧੀਆ ਫੀਲਿੰਗ ਹੁੰਦੀ ਹੈ ਤੇ ਅਸੀਂ ਇਕ-ਦੂਜੇ ਨੂੰ ਪਾ ਕੇ ਬਹੁਤ ਖੁਸ਼ ਹਾਂ। ਇਕ ਦੂਜੇ ਨੂੰ ਜਾਣਨ ਦੀ ਯਾਤਰਾ ਬਹੁਤ ਖੂਬਸੂਰਤ ਰਹੀ ਹੈ।

neha angad honeymoon

ਇਸ ਸਾਲ ਦੀ ਸ਼ੁਰੂਆਤ 'ਚ ਹੀ ਵਿਆਹ ਤੈਅ ਕਰਨ ਤੋਂ ਬਾਅਦ ਅਸੀਂ ਦਿੱਲੀ 'ਚ ਪ੍ਰਾਈਵੇਟ ਆਨੰਦ ਕਾਰਜ ਸੈਰੇਮਨੀ 'ਚ ਵਿਆਹ ਕਰਵਾਇਆ।'' ਇਸ ਤੋਂ ਨੇਹਾ ਧੂਪੀਆ Neha Dhupia ਨੇ ਬਿਆਨ 'ਚ ਕਿਹਾ, ''ਅਸੀਂ ਇਸ ਖਾਸ ਪਲ ਨੂੰ ਆਪਣੇ ਦੋਸਤਾਂ ਤੇ ਸਹਿਕਰਮੀਆਂ ਨਾਲ ਮੁੰਬਈ 'ਚ ਆਉਣ ਵਾਲੇ ਕੁਝ ਹਫਤਿਆਂ 'ਚ ਸੈਲੀਬ੍ਰੇਟ ਕਰਾਂਗੇ।

neha angad honeymoon

ਸਾਡੇ 'ਤੇ ਇੰਨਾਂ ਪਿਆਰ ਦਿਖਾਉਣ ਲਈ ਧੰਨਵਾਦ। ਤੁਹਾਡੇ ਆਸ਼ੀਰਵਾਦ ਨੇ ਇਸ ਦਿਨ ਨੂੰ ਹੋਰ ਸਪੈਸ਼ਲ ਬਣਾ ਦਿੱਤਾ। ਵਿਆਹ 'ਚ ਕ੍ਰਿਕਟਰ ਅਜੇ ਜ਼ਡੇਜਾ, ਆਸ਼ੀਸ਼ ਨੇਹਰਾ ਤੇ ਗੌਰਵ ਕਪੂਰ ਸ਼ਾਮਲ ਹੋਏ ਸਨ। ਨੇਹਾ Neha Dhupia ਨੇ ਵਿਆਹ 'ਚ ਪਿੰਕ ਰੰਗ ਦਾ ਲਹਿੰਗਾ ਪਾਇਆ ਸੀ, ਜਿਸ ਨੂੰ ਫੈਸ਼ਨ ਡਿਜ਼ਾਈਨਰ ਅਨੀਤਾ ਡੋਂਗਰੇ ਨੇ ਡਿਜ਼ਾਈਨ ਕੀਤਾ ਸੀ। ਅੰਗਦ ਤੋਂ ਪਹਿਲਾਂ ਨੇਹਾ ਦਾ ਯੁਵਰਾਜ ਸਿੰਘ ਨਾਲ ਅਫੇਅਰ ਰਹਿ ਚੁੱਕਾ।

neha angad honeymoon

ਸਾਡੇ 'ਤੇ ਇੰਨਾਂ ਪਿਆਰ ਦਿਖਾਉਣ ਲਈ ਧੰਨਵਾਦ। ਤੁਹਾਡੇ ਆਸ਼ੀਰਵਾਦ ਨੇ ਇਸ ਦਿਨ ਨੂੰ ਹੋਰ ਸਪੈਸ਼ਲ ਬਣਾ ਦਿੱਤਾ। ਵਿਆਹ 'ਚ ਕ੍ਰਿਕਟਰ ਅਜੇ ਜ਼ਡੇਜਾ, ਆਸ਼ੀਸ਼ ਨੇਹਰਾ ਤੇ ਗੌਰਵ ਕਪੂਰ ਸ਼ਾਮਲ ਹੋਏ ਸਨ। ਨੇਹਾ ਨੇ ਵਿਆਹ 'ਚ ਪਿੰਕ ਰੰਗ ਦਾ ਲਹਿੰਗਾ ਪਾਇਆ ਸੀ, ਜਿਸ ਨੂੰ ਫੈਸ਼ਨ ਡਿਜ਼ਾਈਨਰ ਅਨੀਤਾ ਡੋਂਗਰੇ ਨੇ ਡਿਜ਼ਾਈਨ ਕੀਤਾ ਸੀ। ਅੰਗਦ ਤੋਂ ਪਹਿਲਾਂ ਨੇਹਾ ਦਾ ਯੁਵਰਾਜ ਸਿੰਘ ਨਾਲ ਅਫੇਅਰ ਰਹਿ ਚੁੱਕਾ।

neha angad honeymoon

Related Post