ਨੇਹਾ ਧੂਪੀਆ ਦਾ ਬੇਟਾ ਹੋਇਆ ਦੋ ਮਹੀਨੇ ਦਾ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

By  Shaminder December 3rd 2021 03:55 PM

ਨੇਹਾ ਧੂਪੀਆ (Neha Dhupia) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨੇਹਾ ਧੂਪੀਆ ਆਪਣੇ ਬੇਟੇ (Son) ਦੇ ਨਾਲ ਨਜ਼ਰ ਆ ਰਹੀ ਹੈ । ਅਦਾਕਾਰਾ ਨੇ ਆਪਣੇ ਬੇਟੇ ਦੇ ਜਨਮ ਦੇ ਦੋ ਮਹੀਨੇ ਪੂਰੇ ਹੋਣ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Neha Dhupia image From instagram

ਹੋਰ ਪੜ੍ਹੋ : ਗਾਇਕ ਸਾਜ਼ ਦਾ ਨਵਾਂ ਗੀਤ ‘ਹਬੀਬੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਨੇਹਾ ਧੂਪੀਆ ਦੇ ਬੇਟੇ ਦਾ ਜਨਮ ਦੋ ਮਹੀਨੇ ਪਹਿਲਾਂ ਹੋਇਆ ਸੀ ਅਤੇ ਅਦਾਕਾਰਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਅਦਾਕਾਰਾ ਨੇ ਕਈ ਤਸਵੀਰਾਂ ਹੁਣ ਤੱਕ ਆਪਣੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਹਨ । ਪਰ ਹਾਲੇ ਤੱਕ ਇਨ੍ਹਾਂ ਤਸਵੀਰਾਂ ‘ਚ ਆਪਣੇ ਬੇਟੇ ਦੀ ਸ਼ਕਲ ਨਹੀਂ ਵਿਖਾਈ ਹੈ । ਇਸ ਤੋਂ ਪਹਿਲਾਂ ਅਦਾਕਾਰਾ ਦੀ ਇੱਕ ਬੇਟੀ ਵੀ ਹੈ ।

 

Neha Dhupia image From instagram

ਜਿਸ ਦਾ ਨਾਮ ਮਿਹਰ ਰੱਖਿਆ ਗਿਆ ਹੈ । ਦੱਸ ਦਈਏ ਕਿ ਨੇਹਾ ਧੂਪੀਆ ਨੇ ਅੰਗਦ ਬੇਦੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਇਹ ਵਿਆਹ ਚੁੱਪ ਚੁਪੀਤੇ ਗੁੜਗਾਂਵ ਕੀਤਾ ਗਿਆ ਸੀ । ਜਿਸ ‘ਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

 

View this post on Instagram

 

A post shared by Neha Dhupia (@nehadhupia)

ਨੇਹਾ ਧੂਪੀਆ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ । ਇਸੇ ਕਾਰਨ ਜਲਦਬਾਜ਼ੀ ‘ਚ ਦੋਨਾਂ ਨੇ ਵਿਆਹ ਕਰਵਾ ਲਿਆ ਸੀ । ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਾਲ ਹੀ ‘ਚ ਆਪਣੀ ਪ੍ਰੈਗਨੇਸੀ ਦੇ ਦੌਰਾਨ ਵੀ ਅਦਾਕਾਰਾ ਆਪਣੇ ਸ਼ੂਟ ‘ਚ ਰੁੱਝੀ ਦਿਖਾਈ ਦਿੱਤੀ ਸੀ ।

 

Related Post