ਨੇਹਾ ਕੱਕੜ ਕਰ ਰਹੀ ਡਾਂਸ ਦੇ ਸਟੈੱਪ , ਵੀਡਿਓ ਕੀਤਾ ਸਾਂਝਾ

By  Shaminder October 3rd 2018 12:33 PM

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਡਾਂਸ ਦੇ ਸਟੈੱਪ ਕਰਦੀ ਨਜ਼ਰ ਆ ਰਹੀ ਹੈ ।ਡਾਂਸ ਦੇ ਇਹ ਸਟੈੱਪ ਉਹ ਇੰਝ ਹੀ ਨਹੀਂ ਕਰ ਰਹੀ , ਇਹ ਵੀਡਿਓ ਉਨ੍ਹਾਂ ਨੇ ਆਪਣੇ ਛੋਟਾ ਭਰਾ ਟੋਨੀ ਕੱਕੜ ਦੇ ਗੀਤ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ । ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਟੋਨੀ ਕੱਕੜ ਵੀ ਨਜ਼ਰ ਆ ਰਿਹਾ ਹੈ । ਨੇਹਾ ਨੇ ਪਹਿਲੀ ਵਾਰ ਡਾਂਸ 'ਤੇ ਪਰਫਾਰਮ ਕੀਤਾ ਹੈ ।

ਹੋਰ ਵੇਖੋ : ਆਖਿਰ ਕਿਸ ਨਾਲ ਹੱਸਣਾ ਚਾਹੁੰਦੀ ਹੈ ਨੇਹਾ ਕੱਕੜ ਅਤੇ ਕਿਉਂ !

https://www.instagram.com/p/BodriQwn6Fl/?hl=en&taken-by=nehakakkar

ਆਪਣੀ ਲਵ ਲਾਈਫ ਕਰਕੇ ਚਰਚਾ 'ਚ ਰਹਿਣ ਵਾਲੀ ਨੇਹਾ ਕੱਕੜ ਹੁਣ ਆਪਣੇ ਇਸ ਡਾਂਸ ਕਰਕੇ ਸੁਰਖੀਆਂ 'ਚ ਹੈ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਵੀਡਿਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਈਏ ਕਿ ਨੇਹਾ ਕੱਕੜ ਨੇ ਹਿੰਦੀ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਗੀਤ ਵੀ ਗਾਏ ਹਨ । ਨੇਹਾ ਇਨ੍ਹੀਂ ਦਿਨੀਂ ਆਪਣੇ ਭਰਾ ਟੋਨੀ ਨੂੰ ਖੂਬ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ।

Neha Kakkar

ਗਾਣੇ ਦੀ ਵੀਡੀਓ ‘ਚ ਨੇਹਾ ਆਖਰ ‘ਚ ਕਾਫੀ ਐਕਸਾਈਟਿਡ ਵੀ ਲੱਗ ਨੇਹਾ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਵਾਰ ਡਾਂਸ ਕੀਤਾ ਹੈ। ਗਾਣੇ ਦੀ ਪੂਰੀ ਵੀਡੀਓ ਨੂੰ ਯੂ-ਟਿਊਬ ‘ਤੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ 'ਲੁੱਡੋ' ਨਾਲ ਸਰੋਤਿਆਂ 'ਚ ਹਾਜ਼ਰ ਹੋ ਰਹੀ ਹੈ । ਉਨ੍ਹਾਂ ਦੇ ਇਸ ਡਾਂਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ ਨੂੰ ਯੂਟਿਊਬ 'ਤੇ ਵੀ ਹੁਣ ਤੱਕ ਲੱਖਾਂ ਦੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ ।

Related Post