ਨੇਹਾ ਕੱਕੜ 'ਤੇ ਸੁੱਖੀ ਲੈ ਕੇ ਆ ਰਹੇ ਨੇ ਜਾਨੀ ਦਾ ਲਿਖਿਆ ਨਵਾਂ ਗੀਤ 'ਵਾਹ ਵਈ ਵਾਹ', ਜਾਣੋ ਕਦੋਂ ਹੋਵੇਗਾ ਰਿਲੀਜ਼
ਸੁੱਖੀ ਮਿਊਜ਼ੀਕਲ ਡੌਕਟਰਜ਼ ਅਤੇ ਸੈਲਫੀ ਕੁਈਨ ਨੇਹਾ ਕੱਕੜ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਗੀਤ 'ਵਾਹ ਵਈ ਵਾਹ' ਦਾ ਪੋਸਟਰ ਅਤੇ ਰਿਲੀਜ਼ ਤਰੀਕ ਸਾਹਮਣੇ ਆ ਚੁੱਕੀ ਹੈ। ਜੀ ਹਾਂ ਸੁੱਖੀ ਤੇ ਨੇਹਾ ਕੱਕੜ ਦਾ ਇਹ ਗੀਤ 3 ਅਕਤੂਬਰ ਨੂੰ ਸਾਰਿਆਂ ਦੇ ਰੂ-ਬ-ਰੁ ਹੋ ਜਾਵੇਗਾ। ਗਾਣੇ ਦੇ ਬੋਲ ਟੈਲੇਂਟਡ ਗੀਤਕਾਰ ਅਤੇ ਸ਼ਾਇਰ ਜਾਨੀ ਨੇ ਲਿਖੇ ਹਨ। ਇਸ ਗੀਤ ਬਾਰੇ ਜਾਣਕਾਰੀ ਸੁੱਖੀ ਨੇ ਕਾਫੀ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ 'ਤੇ ਸਟੋਰੀ ਸਾਂਝੀ ਕਰਕੇ ਦਿੱਤੀ ਸੀ ਜਿਸ ਦੀ ਰਿਲੀਜ਼ ਤਰੀਕ ਹੁਣ ਸਾਹਮਣੇ ਆਈ ਹੈ।
View this post on Instagram
Oh paa dava ge poster ajj kal ch...sabar rakho??
ਸੁੱਖੀ ਦਾ ਕਹਿਣਾ ਸੀ ਕਿ ਇਹ ਗੀਤ ਅਜਿਹਾ ਹੋਣ ਵਾਲਾ ਹੈ ਕਿ ਹਰ ਕਿਸੇ ਨੂੰ ਪਸੰਦ ਆਵੇਗਾ ਅਤੇ ਵਾਇਰਲ ਹੋ ਜਾਵੇਗਾ। ਗਾਣੇ ਦਾ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ ਅਤੇ ਸੰਗੀਤ ਸੁੱਖੀ ਮਿਊਜ਼ਿਕਲ ਡੌਕਟਰਜ਼ ਨੇ ਹੀ ਤਿਆਰ ਕੀਤਾ ਹੈ। ਸੈਲਫੀ ਕੁਈਨ ਨੇਹਾ ਕੱਕੜ ਨਾਲ ਇਸ ਤੋਂ ਪਹਿਲਾਂ ਸੁੱਖੀ ਜੱਸੀ ਗਿੱਲ ਦੇ ਗੀਤ ਕਰੰਟ 'ਚ ਕੋਲੈਬੋਰੇਟ ਕਰ ਚੁੱਕੇ ਹਨ ਜਿਸ ਦਾ ਸੰਗੀਤ ਸੁੱਖੀ ਨੇ ਤਿਆਰ ਕੀਤਾ ਸੀ ਅਤੇ ਗੀਤ ਬਲਾਕਬਸਟਰ ਹਿੱਟ ਰਿਹਾ ਹੈ।
View this post on Instagram
ਗੀਤਕਾਰ ਜਾਨੀ ਦੇ ਲਿਖੇ ਬੋਲ ਹਨ ਤੇ ਅਰਵਿੰਦਰ ਖਹਿਰਾ ਦਾ ਵੀਡੀਓ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੀਤ ਕਿਹੋ ਜਿਹਾ ਹੋਣ ਵਾਲਾ ਹੈ। ਫਿਲਹਾਲ ਜਾਨੀ, ਅਰਵਿੰਦਰ ਖਹਿਰਾ ਅਤੇ ਬੀ ਪਰਾਕ ਜਾਨੀ ਵੇ ਐਲਬਮ ਲਈ ਵੀ ਕਾਫੀ ਮਿਹਨਤ ਕਰ ਰਹੇ ਹਨ ਜਿਸ ਦਾ ਪਹਿਲਾ ਗੀਤ 'ਪਛਤਾਓਗੇ' ਭਾਰਤ ਦੇ ਸਭ ਤੋਂ ਵੱਡੇ ਹਿੱਟ ਗੀਤਾਂ 'ਚ ਸ਼ਾਮਿਲ ਹੋ ਗਿਆ ਹੈ। ਉੱਥੇ ਹੀ ਅਗਲਾ ਗੀਤ ਬੀ ਪਰਾਕ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ ਜਿਸ 'ਚ ਪਹਿਲੀ ਵਾਰ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ।