ਆਪਣੇ ਭਰਾ ਦੇ ਗਾਣੇ ’ਤੇ ਨੇਹਾ ਕੱਕੜ ਨੇ ਖੂਬ ਪਾਏ ਭੰਗੜੇ, ਵੀਡੀਓ ਵਾਇਰਲ

By  Rupinder Kaler October 28th 2020 06:08 PM

ਨੇਹਾ ਕੱਕੜ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਕਰਕੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ । ਨੇਹਾ ਨੇ ਬੀਤੇ 24 ਅਕਤੂਬਰ ਨੂੰ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਨਾਲ ਦਿੱਲੀ ਦੇ ਇੱਕ ਗੁਰਦੁਆਰੇ 'ਚ ਵਿਆਹ ਕਰਵਾਇਆ ਸੀ । ਨੇਹਾ ਤੇ ਰੋਹਨ ਦੇ ਵਿਆਹ ਦੀਆਂ ਕਈ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ।

neha kakkar

ਹੋਰ ਪੜ੍ਹੋ :-

ਦੇਖੋ ਵੀਡੀਓ : ਸਲਮਾਨ ਖ਼ਾਨ ਦੇ ਜੀਜੇ ਆਯੁਸ਼ ਸ਼ਰਮਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬੱਚਿਆਂ ਤੇ ਪਤਨੀ ਅਰਪਿਤਾ ਦੇ ਨਾਲ ਕੇਕ ਕੱਟਦੇ ਆਏ ਨਜ਼ਰ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਮਜ਼ਦੂਰ ਭਰਾਵਾਂ ਨੂੰ ਕੀਤੀ ਇਹ ਅਪੀਲ

Neha Kakkar Neha Kakkar

ਹਲਦੀ, ਮਹਿੰਦੀ, ਸ਼ਗਨ ਤੋਂ ਲੈ ਕੇ ਰਿਸੈਪਸ਼ਨ ਤਕ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਚੁੱਕੇ ਹਨ। ਨੇਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਤੇ ਨਵੀਆਂ ਤਸਵੀਰਾਂ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਇਸੇ ਦੌਰਾਨ ਨੇਹਾ ਦੇ ਵਿਆਹ ਨਾਲ ਜੁੜਿਆ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ।

neha and rohanpreet

ਇਸ ਵੀਡੀਓ 'ਚ ਸਿੰਗਰ ਆਪਣੇ ਭਰਾ ਟੋਨੀ ਕੱਕੜ ਦੇ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਵਾਇਰਲ ਹੋ ਰਹੇ ਵੀਡੀਓ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਫੈਨਜ਼ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਲਾਲ ਰੰਗ ਦੇ ਵਿਆਹ ਵਾਲੇ ਜੋੜੇ 'ਚ ਘੁੰਡ ਕੱਢ ਕੇ ਆਪਣੇ ਭਰਾ ਦੇ ਗਾਣੇ 'ਤੇ ਡਾਂਸ ਕਰ ਰਹੀ ਹੈ। ਦੂਜੇ ਪਾਸੇ ਇਸ ਦੌਰਾਨ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।

 

View this post on Instagram

 

❤? wow Happy Bride marriage videos of #nehupreet #nehudavyah #nehakakkar #rohanpreetsingh @nehakakkar @rohanpreetsingh ❤#follow @bollywoodmedialove #ranbiralia #neetukapoor #aliabhatt #katrinakaif #riddhimakapoorsahni #anushkasharma #deepikapadukone #shraddhakapoor #ranbirkapoor #salmankhan #malaikaarorakhan #sunnyleone #amirkhan #shahrukhkhan #varundhawan #parineetichopra #ranveersingh #dishapatani #akshaykumar #urvashirautela #viratkohli #jacquelinefernandez #kapilsharma #priyankachopra #shahidkapoor

A post shared by Bollywood media love ❤ (@bollywoodmedialove) on Oct 25, 2020 at 1:55am PDT

Related Post