VIDEO : ਬੁਆਏਫ੍ਰੈਂਡ ਨੇ ਅੱਧੀ ਰਾਤ ਨੂੰ ਜਨਮਦਿਨ 'ਤੇ ਨੇਹਾ ਕੱਕੜ ਨੂੰ ਦਿੱਤਾ ਸਰਪ੍ਰਾਈਜ਼

By  Gourav Kochhar June 6th 2018 11:46 AM

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ Neha Kakkar ਅੱਜ 30 ਸਾਲ ਦੀ ਹੋ ਚੁੱਕੀ ਹੈ। ਨੇਹਾ ਦਾ ਜਨਮ 6 ਜੂਨ 1988 ਨੂੰ ਰਿਸ਼ੀਕੇਸ਼ 'ਚ ਹੋਇਆ ਸੀ। ਸਿਰਫ਼ 11 ਸਾਲ ਦੀ ਉਮਰ 'ਚ 'ਇੰਡੀਅਨ ਆਈਡਲ' ਦਾ ਹਿੱਸਾ ਬਣ ਕੇ ਉਨ੍ਹਾਂ ਨੇ ਕਾਫੀ ਲੋਕਪ੍ਰਿਯਤਾ ਹਾਸਿਲ ਕੀਤੀ ਸੀ। 'ਧਤਿੰਗ ਨਾਚ', 'ਸੰਨੀ ਸੰਨੀ', 'ਲੰਡਨ ਠੁਮਕਦਾ', 'ਕਾਲਾ ਚਸ਼ਮਾ' ਸਮੇਤ ਬਾਲੀਵੁੱਡ ਦੇ ਕਈ ਆਈਟਮ ਗੀਤਾਂ ਨੂੰ ਆਵਾਜ਼ ਦੇ ਕੇ ਨੇਹਾ ਦਰਸ਼ਕਾਂ ਦੀ ਫੇਵਰੇਟ ਬਣ ਚੁੱਕੀ ਹੈ। ਨੇਹਾ ਨੇ ਆਪਣਾ 30ਵਾਂ ਜਨਮਦਿਨ ਆਪਣੇ ਬੁਆਏਫ੍ਰੈਂਡ ਅਤੇ ਅਦਾਕਾਰ ਹਿਮਾਂਸ਼ ਕੋਹਲੀ ਨਾਲ ਸੈਲੀਬ੍ਰੇਟ ਕੀਤਾ।

Neha Kakkar

ਇਸ ਦੀ ਇਕ ਵੀਡੀਓ ਨੇਹਾ ਦੇ ਫੈਨ ਕਲੱਬ ਨੇ ਜਾਰੀ ਕੀਤੀ ਹੈ। ਹਿਮਾਂਸ਼ ਨੇ ਨੇਹਾ Neha Kakkar ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਅੱਧੀ ਰਾਤ ਜਿਵੇਂ ਹੀ ਨੇਹਾ ਘਰ ਆਈ, ਉਸੇ ਸਮੇਂ ਹਿਮਾਂਸ਼ ਦਾ ਸਰਪ੍ਰਾਈਜ਼ ਦੇਖ ਕੇ ਹੈਰਾਨ ਹੋ ਗਈ। ਇਸ ਤੋਂ ਖੁਸ਼ ਹੋ ਕੇ ਨੇਹਾ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਹਿਮਾਂਸ਼ ਬੇਹੱਦ ਪਿਆਰ ਨਾਲ ਉਨ੍ਹਾਂ ਨੂੰ ਕਿੱਸ ਕਰਦੇ ਨਜ਼ਰ ਆਏ।

https://www.instagram.com/p/Bjq1OteHoj4

ਜ਼ਿਕਰਯੋਗ ਹੈ ਕਿ ਨੇਹਾ ਕੱਕੜ Neha Kakkar ਅਤੇ ਹਿਮਾਂਸ਼ ਕੋਹਲੀ ਦੇ ਅਫੇਅਰ ਦੇ ਅੱਜਕਲ ਕਾਫੀ ਚਰਚੇ ਹਨ ਅਤੇ ਇਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਉੱਡ ਰਹੀਆਂ ਹਨ। ਹਾਲਾਂਕਿ ਦੋਵੇਂ ਇਸ ਰਿਸ਼ਤੇ ਨੂੰ ਸਿਰਫ ਦੋਸਤੀ ਦਾ ਨਾਂ ਦਿੰਦੇ ਹਨ। ਨੇਹਾ ਕੱਕੜ ਦੇ ਨਵੇਂ ਮਿਊਜ਼ਿਕ ਵੀਡੀਓ 'ਓ ਹਮਸਫਰ' 'ਚ ਉਹ ਹਿਮਾਂਸ਼ Himansh Kohli ਨਾਲ ਦਿਖੀ ਸੀ, ਜਿਸ ਨੂੰ ਹੁਣ ਤੱਕ 80 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਹਿਮਾਂਸ਼ ਕੋਹਲੀ ਨੇ ਹੈਲੀਵਿਜ਼ਨ ਸੀਰੀਅਲ 'ਹਮਸੇ ਹੈ ਲਾਈਫ' ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 'ਯਾਰੀਆਂ' ਉਨ੍ਹਾਂ ਦੀ ਪਹਿਲੀ ਫਿਲਮ ਸੀ। ਇਸੇ ਫਿਲਮ ਦੇ ਸੈੱਟ 'ਤੇ ਹੀ ਇਨ੍ਹਾਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ।

neha kakkar

Related Post